ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਫ਼ਿਲ-ਏ-ਅਦੀਬ ਸੰਸਥਾ ਦੀ ਇਕੱਤਰਤਾ ’ਚ ਸਾਹਿਤਕਾਰਾਂ ਨੇ ਰੰਗ ਬੰਨ੍ਹਿਆ

07:09 AM Jan 16, 2024 IST
ਇਕੱਤਰਤਾ ਦੌਰਾਨ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਸਾਹਿਤਕਾਰ। ਫੋਟੋ: ਢਿੱਲੋਂ

ਪੱਤਰ ਪ੍ਰੇਰਕ
ਜਗਰਾਉਂ, 15 ਜਨਵਰੀ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਨਵੇਂ ਵਰ੍ਹੇ 2024 ਦੀ ਪਹਿਲੀ ਇਕੱਤਰਤਾ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਸਿੱਧ ਹਾਸ ਵਿਅੰਗ ਲੇਖਕ ਅਤੇ ਸੰਸਥਾ ਦੇ ਸਾਬਕਾ ਪ੍ਰਧਾਨ ਰਜਿੰਦਰ ਪਾਲ ਸ਼ਰਮਾ, ਡਾ. ਬਲਦੇਵ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ, ਡਾ. ਨਾਜਰ ਸਿੰਘ ਨਿਊਜ਼ੀਲੈਂਡ, ਜਗਦੀਸ਼ਪਾਲ ਮਹਿਤਾ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਸ਼ਮੂਲੀਅਤ ਕੀਤੀ।
ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਲੋਹੜੀ, ਮਾਘੀ ਤੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਨਵੇਂ ਸਾਲ ਦੀ ਆਮਦ ਸਬੰਧੀ ਆਪਣੀ ਕਵਿਤਾ ‘ਫਰਿਆਦ’ ਸੁਣਾਈ, ਡਾ. ਨਾਜਰ ਸਿੰਘ ਨਿਊਜ਼ੀਲੈਂਡ ਨੇ ‘ਲੱਖਾਂ ਖਾਈਆਂ ਲੱਖਾਂ ਟੋਏ, ਰਾਹ ਸਾਡੇ ਨੇ ਮੱਲ ਖਲੋਏ’ ਨਜ਼ਮ, ਜਗਦੀਸ਼ਪਾਲ ਮਹਿਤਾ ਨੇ ‘ਨਾ ਕਰ ਐਵੇਂ ਮਾਣ ਨੀ ਜਿੰਦੇ’ ਗੀਤ ਪੇਸ਼ ਕੀਤਾ, ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਮਾਘਿ ਮਹੀਨੇ ਦੀ ਗੁਰਬਾਣੀ ਸ਼ਬਦ ਦੀ ਵਿਆਖਿਆ ਕੀਤੀ, ਨਾਵਲਕਾਰ ਤੇ ਕਹਾਣੀਕਾਰ ਜਸਵਿੰਦਰ ਸਿੰਘ ਛਿੰਦਾ ਨੇ ਨਵੀਂ ਆ ਰਹੀ ਕਹਾਣੀਆਂ ਦੀ ਕਿਤਾਬ ‘ਜੋ ਬ੍ਰਹਮੰਡੇ ਸੋਈ ਪਿੰਡੇ’ ਜਲਦੀ ਹੀ ਪਾਠਕਾਂ ਤੱਕ ਪਹੁੰਚਾਉਣ ਬਾਰੇ ਦੱਸਿਆ। ਅੰਤਿਮ ਪੜਾਅ ਵਿੱਚ ਵਿਅੰਗਕਾਰ ਰਜਿੰਦਰ ਪਾਲ ਸ਼ਰਮਾ ਨੇ ਦੋ ਵਿਅੰਗ ‘ਕਾਕੇ ਦਾ ਟੇਵਾ’ ਅਤੇ ‘ਸਮੱਸਿਆ ਪੌੜੀਆਂ ਦੀ’ ਸੁਣਾ ਕੇ ਆਪਣੀ ਹਾਜ਼ਰੀ ਲਵਾਈ।

Advertisement

ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਇਕੱਤਰਤਾ ਵਿੱਚ ਜੁੜੇ ਲੇਖਕ ਤੇ ਗੀਤਕਾਰ। ਫੋਟੋ: ਜੱਗੀ

ਪਾਇਲ (ਪੱਤਰ ਪ੍ਰੇਰਕ): ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਮਹੀਨਾਵਾਰ ਇਕੱਤਰਤਾ ਮੌਕੇ ਦਾਰਸ਼ਨਿਕ ਲੇਖਕ ਬਲਵੰਤ ਮਾਂਗਟ ਨਾਲ ਪ੍ਰੋਗਰਾਮ ‘ਮੇਰੀ ਗੱਲ’ ਤਹਿਤ ਗੱਲਬਾਤ ਕੀਤੀ ਗਈ। ਆਪਣੀ ਕਿਤਾਬ ‘ਰਾਵਣ ਤੋਂ ਬੰਦੇ ਤੱਕ’ ਦੇ ਸੰਦਰਭ ਵਿੱਚ ਬਲਵੰਤ ਮਾਂਗਟ ਨੇ ਕਿਹਾ ਕਿ ਜੇਤੂਆਂ ਵੱਲੋਂ ਲਿਖਾਏ ਇਤਿਹਾਸ ਵਿੱਚ ਹਾਰਨ ਵਾਲਿਆਂ ਨੂੰ ਹਮੇਸ਼ਾ ਹੀ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਦੇ ਮਾਮਲੇ ਵਿੱਚ ਕਦੇ ਵੀ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ, ਸਗੋਂ ਖੁੱਲ੍ਹੇ ਦਿਮਾਗ ਨਾਲ ਹਾਲਾਤ ਨੂੰ ਵਾਚ ਕੇ ਸੱਚ ਦੀ ਤਲਾਸ਼ ਕਰਨੀ ਚਾਹੀਦੀ ਹੈ। ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਡੇਢ ਦਰਜਨ ਦੇ ਕਰੀਬ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗ਼ਜ਼ਲਗੋ ਰਾਮ ਸਿੰਘ ਭੀਖੀ ਨੇ ਗ਼ਜ਼ਲ ਸੁਣਾ ਕੇ ਕੀਤੀ। ਫਿਰ ਅਮਰਿੰਦਰ ਸੋਹਲ, ਰੋਹਿਤ ਵਰਮਾ ਅਤੇ ਗੁਰਦਿਆਲ ਦਲਾਲ ਨੇ ਗ਼ਜ਼ਲ, ਮਨਜੀਤ ਘਣਗਸ, ਪ੍ਰੀਤ ਸਿੰਘ ਸੰਦਲ, ਜਗਦੇਵ ਮਕਸੂਦੜਾ, ਅਨਿਲ ਫ਼ਤਹਿਗੜ੍ਹ ਜੱਟਾਂ, ਪਾਲਾ ਰਾਜੇਵਾਲੀਆ ਨੇ ਗੀਤ ਅਤੇ ਸੁਰਿੰਦਰ ਰਾਮਪੁਰੀ ਨੇ ਆਪਣੀ ਅਨੁਵਾਦਿਤ ਪੁਸਤਕ ਵਿੱਚੋਂ ਦੋ ਕਵਿਤਾਵਾਂ ਸੁਣਾਈਆਂ। ਰਚਨਾਵਾਂ ’ਤੇ ਗੰਭੀਰ ਚਰਚਾ ਹੋਈ, ਜਿਸ ਵਿੱਚ ਜਸਵੀਰ ਝੱਜ, ਗੁਰਿੰਦਰ ਕੂਹਲੀ, ਦਰਸ਼ਨ ਸਿੰਘ, ਹਰਜੀਤ ਗਿੱਲ, ਗੁਰਜੋਤ ਕੂਹਲੀ, ਫ਼ੌਜੀ ਬਲਜੀਤ ਅਤੇ ਹਰਜੀਤ ਵੈਦ ਨੇ ਭਾਗ ਲਿਆ।

Advertisement
Advertisement