ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤ ਚਿੰਤਨ ਦੀ ਇਕੱਤਰਤਾ ਵਿੱਚ ਜੁੜੇ ਸਾਹਿਤਕਾਰ

10:30 AM Aug 06, 2024 IST
ਮੰਚ ਉੱਤੇ ਬੈਠੇ ਹੋਏ ਖੱਬਿਓਂ ਸੱਜੇ ਡਾ. ਸਵਰਾਜਬੀਰ, ਡਾ. ਨਾਹਰ ਸਿੰਘ, ਸਰਦਾਰਾ ਸਿੰਘ ਚੀਮਾ ਅਤੇ ਸੰਬੋਧਨ ਕਰਦੇ ਹੋਏ ਡਾ. ਸੁਮਨਜੀਤ ਕੌਰ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਇਕੱਤਰਤਾ ਡਾ. ਨਾਹਰ ਸਿੰਘ ਦੀ ਪਧਾਨਗੀ ਹੇਠ ਹੋਈ। ਇਸ ਦੌਰਾਨ ਵਿਛੜੇ ਸਾਥੀਆਂ, ਵੱਖ ਵੱਖ ਹਮਲਿਆਂ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਡਾ. ਸਵਰਾਜਬੀਰ ਸਿੰਘ ਦੀ ਨਵੀਂ ਕਿਤਾਬ ‘ਭਾਈ ਹਮਾਰੇ ਸਦ ਹੀ ਜੀਵੀ’ ਬਾਰੇ ਚਰਚਾ ਕਰਦਿਆਂ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਇਹ ਕਿਤਾਬ ਕਿਸਾਨ ਅੰਦੋਲਨ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕਰਦੀ ਹੈ। ਜਸਵੰਤ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਇਸ ਵਿੱਚ ਸ਼ਹੀਨ ਬਾਗ਼ ’ਤੇ ਪਹਿਲਵਾਨ ਔਰਤਾਂ ਦਾ ਸੰਘਰਸ਼ ਵੀ ਸ਼ਾਮਲ ਹੈ। ਅਭੈ ਸਿੰਘ ਸੰਧੂ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਰਾਜਸੀ ਚੇਤਨਾ ਪੈਦਾ ਕੀਤੀ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਰਪੋਰੇਟ ਦੇ ਬਸਤੀਵਾਦ ਤੋਂ ਮੁਕਤੀ ਪਾਉਣੀ ਜ਼ਰੂਰੀ ਹੈ। ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਲੇਖਕ ਨਿਰੰਤਰ ਲਿਖ ਕੇ ਸਮਾਜ ਨੂੰ ਜਾਗਰੂਕ ਕਰਦਾ ਰਹੇ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ‘ਪੰਜਾਬੀ ਟ੍ਰਿਬਿਊਨ’ ਦੀਆਂ ਸੰਪਾਦਕੀਆਂ ਨਾਲ ਕਿਸਾਨ ਅੰਦੋਲਨ ਨੂੰ ਤਾਕਤ ਮਿਲੀ ਹੈ। ਗੁਰਬਖਸ਼ ਸਿੰਘ ਮੋਗਾ, ਡਾ. ਪਰਕਾਸ਼ ਸਿੰਘ, ਮਨਪੀਤ ਜੱਸ ਨੇ ਕਿਹਾ ਕਿ ਲੋਕ ਜੰਗ ਵਿੱਚ ਹਨ। ਡਾ. ਅਰੀਤ ਕੌਰ ਨੇ ਕਿਹਾ ਕਿ ‘ਪੰਜਾਬੀ ਟ੍ਰਿਬਿਊਨ’ ਪੰਜਾਬੀਆਂ ਦੀ ਜਾਇਦਾਦ ਹੈ। ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਭਗਤੀ ਲਹਿਰ ਬ੍ਰਾਹਮਣਵਾਦ ਖ਼ਿਲਾਫ਼ ਵਿਚਾਰਧਾਰਕ ਲੜਾਈ ਸੀ। ਉਨ੍ਹਾਂ ਕਿਹਾ ਕਿ ਹਾਰ-ਜਿੱਤ ਇੱਕ ਪਾਸੇ ਰਹੀ, ਔਰਤਾਂ ਦਾ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਾ ਹੀ ਵੱਡੀ ਗੱਲ ਹੈ। ਦਾਨ ਦੇਣ ਨਾਲ ਭਾਵੇਂ ਸਮਾਜ ਨਹੀਂ ਬਦਲਣਾ, ਪਰ ਪਿੰਗਲਵਾੜਾ ਵਰਗੀ ਸੰਸਥਾ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ।
ਡਾ. ਨਾਹਰ ਸਿੰਘ ਨੇ ਕਿਹਾ ਕਿ ਇਕਜੁੱਟਤਾ ਤੇ ਸਾਂਝੀਵਾਲਤਾ ਸਾਡੀ ਵਿਰਾਸਤ ਦੇ ਮਾਨਵੀ ਗੁਣ ਹਨ।

Advertisement

Advertisement
Advertisement