ਕਵੀ ਦਰਬਾਰ ਵਿੱਚ ਸਾਹਿਤਕਾਰਾਂ ਦਾ ਪੁਰਸਕਾਰਾਂ ਨਾਲ ਸਨਮਾਨ
ਪੱਤਰ ਪ੍ਰੇਰਕ
ਤਰਨ ਤਾਰਨ, 4 ਨਵੰਬਰ
ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਅੱਜ ਇੱਥੇ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਵਿੱਚ ਕਰਵਾਏ ਗਏ ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਸੱਜਰੀਆਂ ਕਾਵਿ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ|
ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਕਾਮੇਡੀਅਨ ਰਾਮਪੁਰਾ ਫੂਲ, ਸ਼ਿੰਦਾ ਧਾਲੀਵਾਲ ਅਤੇ ਪਰਮ ਸਿੱਧੂ ਵੱਲੋਂ ਕਾਮੇਡੀ ਰਾਹੀਂ ਲੋਕਾਂ ਨੂੰ ਪਾਖੰਡੀ ਸਾਧਾਂ ਦੇ ਚੁਗਲ ਤੋਂ ਬਚਣ ਲਈ ਪ੍ਰੇਰਿਤ ਕੀਤਾ| ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋਂ ਤੇ ਗੁਲਜ਼ਾਰ ਸਿੰਘ ਖੇੜਾ ਆਦਿ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਕਵੀ ਦਰਬਾਰ ਵਿੱਚ ਵੱਖ ਵੱਖ ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ| ਰੂਪ ਲਾਲ ਰੂਪ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਪੁਰਸਕਾਰ, ਪ੍ਰਕਾਸ਼ ਕੌਰ ਪਾਸ਼ਾ ਤੇ ਰਜਨੀਸ਼ ਕੌਰ ਬਬਲੀ ਨੂੰ ਅੰਮ੍ਰਿਤਾ ਪ੍ਰੀਤਮ ਪੁਰਸਕਾਰ, ਮਾਸਟਰ ਰਵੀ ਕੁਮਾਰ ਮੰਗਲਾ ਨੂੰ ਸੰਤ ਰਾਮ ਉਦਾਸੀ ਪੁਰਸਕਾਰ, ਛਿੰਦਾ ਧਾਲੀਵਾਲ ਤੇ ਸ਼ਮਸ਼ੇਰ ਸਿੰਘ ਮੱਲ੍ਹੀ ਨੂੰ ਮੇਹਰ ਮਿੱਤਲ ਪੁਰਸਕਾਰ, ਜਸਬੀਰ ਸਿੰਘ ਝਬਾਲ ਨੂੰ ਬਾਬਾ ਸੋਹਣ ਸਿੰਘ ਭਕਨਾ ਪੁਰਸਕਾਰ, ਤਾਰਾ ਚੰਦ ਦਿਆਲਪੁਰੀ ਨੂੰ ਜੱਸੋਵਾਲ ਪੁਰਸਕਾਰ, ਗੁਲਜਾਰ ਸਿੰਘ ਖੇੜਾ ਨੂੰ ਜੋਗਾ ਸਿੰਘ ਜੋਗੀ ਪੁਰਸਕਾਰ ਅਤੇ ਮਲਕੀਤ ਸਿੰਘ ਸੋਚ ਪੱਟੀ ਨੂੰ ਜੋਗਾ ਸਿੰਘ ਜੋਗੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ|
ਸਟੇਜ ਦੀ ਸੇਵਾ ਹਰਭਜਨ ਸਿੰਘ ਭਗਰੱਥ ਅਤੇ ਜਸਵਿੰਦਰ ਸਿੰਘ ਢਿੱਲੋ ਨੇ ਨਿਭਾਈ| ਸਭਾ ਦੇ ਪ੍ਰਧਾਨ ਬਲਬੀਰ ਸਿੰਘ ਭੈਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ|