For the best experience, open
https://m.punjabitribuneonline.com
on your mobile browser.
Advertisement

ਇਪਸਾ ਵੱਲੋਂ ਲੇਖਕਾਂ ਦਾ ਸਨਮਾਨ

10:41 AM Nov 22, 2023 IST
ਇਪਸਾ ਵੱਲੋਂ ਲੇਖਕਾਂ ਦਾ ਸਨਮਾਨ
Advertisement

ਸਰਬਜੀਤ ਸਿੰਘ

Advertisement

ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਨਵੰਬਰ ਮਹੀਨੇ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤ ਤੋਂ ਆਏ ਚਿੱਤਰਕਾਰ ਅਮਰ ਸਿੰਘ ਆਰਟਿਸਟ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਸ਼ਾਇਰ ਸਰਬਜੀਤ ਸੋਹੀ ਬਾਰੇ ਡਾ. ਗੋਪਾਲ ਸਿੰਘ ਬੁੱਟਰ ਦੁਆਰਾ ਸੰਪਾਦਿਤ ਪੁਸਤਕ ‘ਸਰਬਜੀਤ ਸੋਹੀ ਦੀ ਕਾਵਿ ਸੰਵੇਦਨਾ’ ਲੋਕ ਅਰਪਣ ਕੀਤੀ ਗਈ।
ਸਮਾਗਮ ਦੇ ਪਹਿਲੇ ਭਾਗ ਵਿੱਚ ਸਨਮਾਨਾਂ ਦੀ ਰਸਮ ਅਦਾ ਕਰਦਿਆਂ ਹਿੰਦੀ ਟੀਵੀ ਹੋਸਟ ਅਤੇ ਕਵਿੱਤਰੀ ਵਿਭਾ ਦਾਸ ਸਿੰਘ ਨੇ ਅਦਬੀ ਕੌਂਸਲ
ਆਫ ਆਸਟਰੇਲੀਆ ਦੇ ਸੰਸਥਾਪਕ ਸ਼ੋਇਬ ਜ਼ਾਇਦੀ ਦਾ ਤੁਆਰਫ਼ ਕਰਵਾਉਂਦਿਆਂ ਉਨ੍ਹਾਂ ਦੇ ਯੋਗਦਾਨ ਅਤੇ ਸ਼ਖ਼ਸੀਅਤ ’ਤੇ ਰੌਸ਼ਨੀ ਪਾਈ। ਸ਼ੋਇਬ ਜ਼ਾਇਦੀ ਵੱਲੋਂ ਧੰਨਵਾਦੀ ਸ਼ਬਦਾਂ ਵਿੱਚ ਇਪਸਾ ਦੇ ਕਾਰਜਾਂ ਅਤੇ ਆਪਸੀ ਸਾਂਝ ਨੂੰ ਬਹੁਤ ਵੱਡੇ ਅਰਥਾਂ ਵਾਲੀ ਦੱਸਿਆ ਗਿਆ। ਇਸ ਤੋਂ ਬਾਅਦ ਵਿਭਾ ਦਾਸ ਸਿੰਘ ਨੇ ਹਿੰਦੀ ਭਾਸ਼ਾ ਅਤੇ ਸਾਹਿਤ ਲਈ ਕੰਮ ਕਰਨ ਵਾਲੀ ਸ਼ਾਇਰਾ ਸੋਮਾ ਨਾਇਰ ਦੀ ਸਾਹਿਤਕ ਦੇਣ ਅਤੇ ਸਰਗਰਮੀਆਂ ਬਾਰੇ ਸੰਖੇਪ ਵਿੱਚ ਦੱਸਿਆ। ਸੋਮਾ ਨਾਇਰ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ ਅਤੇ ਇਪਸਾ ਦੇ ਸਮਾਗਮਾਂ ਦੀ ਲਗਾਤਾਰਤਾ ਨੂੰ ਮੁੱਲਵਾਨ ਅਤੇ ਭਾਰਤੀ ਭਾਈਚਾਰੇ ਲਈ
ਮਿਸਾਲੀ ਕਦਮ ਕਿਹਾ। ਸਨਮਾਨ ਸਮਾਰੋਹ ਵਿੱਚ ਸਨਮਾਨਿਤ ਹੋ ਰਹੀ ਤੀਜੀ ਸ਼ਖ਼ਸੀਅਤ ਆਰਟਿਸਟ ਅਮਰ ਸਿੰਘ ਦਾ ਤੁਆਰਫ਼ ਸਰਬਜੀਤ ਸੋਹੀ ਵੱਲੋਂ ਕਰਵਾਇਆ ਗਿਆ। ਉਨ੍ਹਾਂ ਦੀਆਂ ਕਲਾਤਮਿਕ ਖ਼ੂਬੀਆਂ ਅਤੇ ਚਿੱਤਰਕਾਰੀ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਇਪਸਾ ਵੱਲੋਂ ਉਨ੍ਹਾਂ ਦੀ ਹਾਜ਼ਰੀ
ਨੂੰ ਮਾਣਯੋਗ ਦੱਸਿਆ ਗਿਆ।
ਸਮਾਗਮ ਦੇ ਦੂਸਰੇ ਭਾਗ ਵਿੱਚ ਰੁਪਿੰਦਰ ਸੋਜ਼ ਵੱਲੋਂ ਕਵੀ ਦਰਬਾਰ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਇਕਬਾਲ ਸਿੰਘ ਧਾਮੀ, ਨਿਰਮਲ
ਦਿਓਲ, ਸਰਬਜੀਤ ਸੋਹੀ, ਸੁਰਜੀਤ ਸੰਧੂ, ਸੁਖਮਨ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਇਪਸਾ ਦੇ ਸਰਪ੍ਰਸਤ
ਜਰਨੈਲ ਬਾਸੀ, ਪਾਲ ਰਾਊਕੇ, ਆਤਮਾ ਸਿੰਘ ਹੇਅਰ, ਪੁਸ਼ਪਿੰਦਰ ਤੂਰ, ਸੁਖਮੰਦਰ ਸੰਧੂ, ਗੁਰਜੀਤ ਉੱਪਲ, ਜਸਪਾਲ ਸੰਘੇੜਾ, ਬਿਕਰਮਜੀਤ ਸਿੰਘ ਚੰਦੀ, ਅਰਸ਼ਦੀਪ ਦਿਓਲ ਅਤੇ ਤੇਜਪਾਲ ਕੌਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement