For the best experience, open
https://m.punjabitribuneonline.com
on your mobile browser.
Advertisement

ਲੇਖਕ ਚੌਹਾਨ ਵੱਲੋਂ ਟੱਲੇਵਾਲ ਲਾਇਬ੍ਰੇਰੀ ਲਈ ਪੁਸਤਕਾਂ ਭੇਟ

07:28 AM Jul 01, 2024 IST
ਲੇਖਕ ਚੌਹਾਨ ਵੱਲੋਂ ਟੱਲੇਵਾਲ ਲਾਇਬ੍ਰੇਰੀ ਲਈ ਪੁਸਤਕਾਂ ਭੇਟ
ਲਾਇਬ੍ਰੇਰੀ ਪ੍ਰਬੰਧਕਾਂ ਨੂੰ ਪੁਸਤਕਾਂ ਭੇਟ ਕਰਦੇ ਹੋਏ ਬੂਟਾ ਸਿੰਘ ਚੌਹਾਨ। -ਫੋਟੋ: ਟੱਲੇਵਾਲ
Advertisement

ਟੱਲੇਵਾਲ: ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਵੱਲੋਂ ਅਵਤਾਰ ਸਿੰਘ ਟੱਲੇਵਾਲੀਆ ਦਿਹਾਤੀ ਲਾਇਬ੍ਰੇਰੀ ਟੱਲੇਵਾਲ ਲਈ ਦਸ ਹਜ਼ਾਰ ਰੁਪਏ ਦੀਆਂ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਵਿੱਚ ਲਾਇਬ੍ਰੇਰੀ ਨਹੀਂ ਹੁੰਦੀ, ਸਮਝ ਲਵੋ ਉਸ ਪਿੰਡ ਦੀਆਂ ਅੱਖਾਂ ਨਹੀਂ ਹੁੰਦੀਆਂ। ਲਾਇਬ੍ਰੇਰੀਆਂ ਵਾਲੇ ਪਿੰਡਾਂ ਵਿੱਚ ਅਣਹੋਣੀਆਂ ਘੱਟ ਵਾਪਰਦੀਆਂ ਹਨ। ਪੰਜਾਬੀ ਕਵੀ ਅਤੇ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲ ਨੇ ਕਿਹਾ ਬੂਟਾ ਸਿੰਘ ਚੌਹਾਨ ਹੁਣ ਤੱਕ ਵੱਖ-ਵੱਖ ਪਿੰਡਾਂ ਦੀਆਂ ਲਾਇਬ੍ਰੇਰੀਆਂ ਵਿੱਚ 800 ਕਿਤਾਬਾਂ ਭੇਟ ਕਰ ਚੁੱਕੇ ਹਨ। ਇਸ ਮੌਕੇ ਲਾਇਬਰੇਰੀ ਦੇ ਸਰਪ੍ਰਸਤ ਹੈਪੀ ਢਿੱਲੋਂ, ਪ੍ਰਧਾਨ ਮਾਸਟਰ ਰਣਜੀਤ ਸਿੰਘ, ਜਨਰਲ ਸੈਕਟਰੀ ਡਾ. ਜਗਰਾਜ ਸਿੰਘ ਟੱਲੇਵਾਲ, ਸਿਕੰਦਰ ਸਿੰਘ, ਮਾਸਟਰ ਸੋਨਦੀਪ ਸਿੰਘ, ਮਨਕੰਵਲ ਸਿੰਘ ਅਤੇ ਜਗਦੇਵ ਰਾਮ ਵੀ ਹਾਜ਼ਰ ਸਨ। - ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×