For the best experience, open
https://m.punjabitribuneonline.com
on your mobile browser.
Advertisement

ਲੇਖਕ ਬਲਜੀਤ ਪਾਲ ਸਿੰਘ ਦਾ ਗਜ਼ਲ ਸੰਗ੍ਰਹਿ ਲੋਕ ਅਰਪਣ

09:00 AM Apr 12, 2024 IST
ਲੇਖਕ ਬਲਜੀਤ ਪਾਲ ਸਿੰਘ ਦਾ ਗਜ਼ਲ ਸੰਗ੍ਰਹਿ ਲੋਕ ਅਰਪਣ
ਗਜ਼ਲ ਸੰਗ੍ਰਹਿ ‘ਰੁੱਤ ਕਰੁੱਤ’ ਲੋਕ ਅਰਪਣ ਕਰਦੇ ਹੋਏ ਲੇਖਕ ਤੇ ਪ੍ਰਬੰਧਕ।
Advertisement

ਬਲਜੀਤ ਸਿੰਘ
ਸਰਦੂਲਗੜ੍ਹ, 11 ਅਪਰੈਲ
ਸਾਹਿਤਕਾਰ ਬਲਜੀਤਪਾਲ ਸਿੰਘ ਦਾ ਪੰਜਵਾਂ ਗਜ਼ਲ ਸੰਗ੍ਰਹਿ ‘ਰੁੱਤ ਕਰੁੱਤ’ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਇਕ ਸਾਦਾ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਸ਼ਾਇਰ ਨੇ ਇਸ ਗਜ਼ਲ ਪੁਸਤਕ ਵਿਚ ਸਮਾਜ ਦੇ ਹਰ ਵਰਗ ਤੇ ਪੱਖ ਦੀ ਗੱਲ ਬਹੁਤ ਚੰਗੇ ਢੰਗ ਨਾਲ ਕੀਤੀ ਹੈ। ਸਮਾਜਿਕ ਬੁਰਾਈਆਂ ਤੇ ਢੁਕਵਾਂ ਵਿਅੰਗ ਹੈ। ਜਿਸ ਦੇਸ਼, ਕੌਮ ਦਾ ਸਾਹਿਤ ਸਿਹਤਮੰਦ ਹੋਵੇ ਹੈ ਉੱਥੇ ਹੀ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਿਹਤਮੰਦ ਸਾਹਿਤ ਇਕ ਸਿਹਤਮੰਦ ਸਮਾਜ ਦਾ ਪ੍ਰਤੀਕ ਹੁੰਦਾ ਹੈ। ਪੰਜਾਬੀ ਲੈਕਚਰਾਰ ਮੈਡਮ ਸਿੰਬਲਪਾਲ, ਬੀਏ ਫਾਈਨਲ ਦੀ ਵਿਦਿਆਰਥਣ ਕਮਲਜੀਤ ਕੌਰ ਨੇ ਵੀ ਸਾਹਿਤ ਰਚਨਾ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਸਥਾ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ, ਲੈਕਚਰਾਰ ਜਸਪਾਲ ਕੌਰ, ਰਕਸ਼ਾ ਰਾਣੀ, ਰੇਖਾ ਰਾਣੀ, ਅਮਨਦੀਪ ਕੋਰ , ਆਸ਼ੂ ਸਿੰਗਲਾ, ਗੁਰਦੀਪ ਸਿੰਘ, ਚਰਨਜੀਤ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×