For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ: ਵਿਨੇਸ਼, ਰੀਤਿਕਾ ਤੇ ਅੰਸ਼ੂ ਨੇ ਓਲੰਪਿਕ ਦੀ ਟਿਕਟ ਕਟਵਾਈ

08:14 AM Apr 21, 2024 IST
ਕੁਸ਼ਤੀ  ਵਿਨੇਸ਼  ਰੀਤਿਕਾ ਤੇ ਅੰਸ਼ੂ ਨੇ ਓਲੰਪਿਕ ਦੀ ਟਿਕਟ ਕਟਵਾਈ
Advertisement

ਬਿਸ਼ਕੇਕ, 20 ਅਪਰੈਲ
ਕੌਮਾਂਤਰੀ ਅਖਾੜੇ ’ਚ ਜਬਰਦਸਤ ਵਾਪਸੀ ਕਰਦਿਆਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ’ਚ ਔਰਤਾਂ ਦੇ 50 ਕਿਲੋ ਭਾਰ ਵਰਗ ’ਚ ਬਿਨਾਂ ਕੋਈ ਅੰਕ ਗੁਆਏ ਫਾਈਨਲ ’ਚ ਕਦਮ ਰੱਖਦਿਆਂ ਪੈਰਿਸ ਓਲੰਪਿਕ ਲਈ ਕੋਟਾ ਪੱਕਾ ਕਰ ਲਿਆ ਹੈ। ਇਸ ਤੋਂ ਇਲਾਵਾ ਅੰਸ਼ੂ ਮਲਿਕ (57 ਕਿਲੋ) ਤੇ ਰੀਤਿਕਾ (76 ਕਿਲੋ) ਨੇ ਵੀ ਫਾਈਨਲ ’ਚ ਪਹੁੰਚ ਕੇ ਓਲੰਪਿਕ ਦੀ ਟਿਕਟ ਕਟਵਾ ਲਈ ਹੈ। ਭਾਰਤ ਨੇ ਹੁਣ ਤੱਕ ਚਾਰ ਓਲੰਪਿਕ ਕੋਟੇ ਹਾਸਲ ਕਰ ਲਏ ਹਨ। ਸਭ ਤੋਂ ਪਹਿਲਾਂ ਅੰਤਿਮ ਪੰਘਾਲ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜਿੱਤ ਕੇ 53 ਕਿਲੋ ਵਰਗ ’ਚ ਦੇਸ਼ ਲਈ ਪਹਿਲਾ ਕੋਟਾ ਪੱਕਾ ਕੀਤਾ ਸੀ। ਵਿਨੇਸ਼ ਨੇ ਸੈਮੀਫਾਈਨਲ ’ਚ ਨੇ ਕਜ਼ਾਕਸਤਾਨ ਦੀ ਪਹਿਲਵਾਨ ਲੌਰਾ ਗਨੀਕਿਜ਼ੀ ਨੂੰ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਅੰਸ਼ੂ ਮਲਿਕ ਨੇ ਸੈਮੀਫਾਈਨਲ ’ਚ ਉਜ਼ਬੇਕਿਸਤਾਨ ਦੀ ਲੇਲੋਖੋਵ ਸਬੋਈਰੋਵਾ ਨੂੰ ਰੀਤਿਕਾ ਨੇ ਸੈਮੀਫਾਈਨਲ ’ਚ ਚੀਨੀ ਤਾਈਪੈ ਦੀ ਹੂਈ ਟੀ. ਚਾਂਗ ਨੂੰ 7-0 ਨਾਲ ਹਰਾ ਕੇ ਫਾਈਨਲ ’ਚ ਪਹੁੰਚਦਿਆਂ ਪੈਰਿਸ ਓਲੰਪਿਕ ਦੀ ਟਿਕਟ ਕਟਵਾਈ। ਇਸ ਤੋਂ ਇਲਾਵਾ ਮਾਨਸੀ ਅਹਿਲਾਵਤ ਵੀ ਆਖਰੀ ਚਾਰਾਂ ’ਚ ਪਹੁੰਚ ਗਈ ਹੈ ਜਦਕਿ ਨਿਸ਼ਾ ਦਹੀਆ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×