ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਸ਼ਤੀ: ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂਵਿੱਚ ਅੰਤਿਮ ਪੰਘਾਲ ਚੋਟੀ ’ਤੇ

08:09 AM Aug 26, 2023 IST

ਪਟਿਆਲਾ, 25 ਅਗਸਤ
ਪਟਿਆਲਾ ਵਿਚ ਹੋਏ ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ ’ਚ ਜੇਤੂ ਰਹਿ ਕੇ ਅੰਤਿਮ ਪੰਘਾਲ ਮੁੜ ਦੇਸ਼ ਦੀ ਚੋਟੀ ਦੀ ਪਹਿਲਵਾਨ ਬਣ ਕੇ ਉੱਭਰੀ ਹੈ। ਜਦਕਿ ਦਿੱਵਿਆ ਕਕਰਾਨ ਤੇ ਸਰਿਤਾ ਮੋਰ ਵੀ ਏਸ਼ਿਆਈ ਖੇਡਾਂ ਦੇ ਟਰਾਇਲਾਂ ਵਿਚ ਮਿਲੀ ਹਾਰ ਦੀ ਨਿਰਾਸ਼ਾ ਤੋਂ ਉੱਭਰ ਆਏ ਹਨ। ਉਨ੍ਹਾਂ ਵੀ ਆਲਮੀ ਮੁਕਾਬਲੇ ਵਿਚ ਥਾਂ ਬਣਾ ਲਈ ਹੈ। ਅੰਤਿਮ ਨੇ ਹਾਲ ਹੀ ਵਿਚ ਅੰਡਰ20 ਵਿਸ਼ਵ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਸੀ। ਉਸ ਨੇ ਜੌਰਡਨ ਤੇ ਏਸ਼ਿਆਈ ਖੇਡਾਂ ਦੇ ਟਰਾਇਲਾਂ ਵਿਚ ਜਿੱਤ ਦਰਜ ਕੀਤੀ ਸੀ। ਹਾਲਾਂਕਿ ਉਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਵੱਲੋਂ ਵਿਨੇਸ਼ ਫੋਗਾਟ ਦਾ ਨਾਂ ਟਰਾਇਲਾਂ ਤੋਂ ਬਗੈਰ ਸਿੱਧਾ ਖੇਡ ਮੰਤਰਾਲੇ ਨੂੰ ਭੇਜ ਕੇ ਪੰਘਾਲ ਦਾ ਨਾਂ ਬਦਲਵੇਂ ਖਿਡਾਰੀ ਵਜੋਂ ਰੱਖਿਆ ਗਿਆ ਸੀ। ਪਰ ਵਿਨੇਸ਼ ਨੂੰ ਲੱਗੀ ਗੋਡੇ ਦੀ ਸੱਟ ਕਾਰਨ ਅੰਤਿਮ ਨੂੰ ਮੰਤਰਾਲੇ ਨੇ ਏਸ਼ਿਆਈ ਖੇਡਾਂ ਦੇ ਅਥਲੀਟਾਂ ਵਿਚ ਚੁਣ ਲਿਆ ਹੈ। -ਪੀਟੀਆਈ

Advertisement

Advertisement