For the best experience, open
https://m.punjabitribuneonline.com
on your mobile browser.
Advertisement

ਉੱਚੀ ਰੁੜਕੀ ਵਿੱਚ ਮੇਲੀ ਪਹਿਲਵਾਨ ਦੀ ਯਾਦ ਵਿੱਚ ਕੁਸ਼ਤੀ ਦੰਗਲ

06:46 AM Oct 06, 2024 IST
ਉੱਚੀ ਰੁੜਕੀ ਵਿੱਚ ਮੇਲੀ ਪਹਿਲਵਾਨ ਦੀ ਯਾਦ ਵਿੱਚ ਕੁਸ਼ਤੀ ਦੰਗਲ
ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 5 ਅਕਤੂਬਰ
ਹਲਕਾ ਅਮਲੋਹ ਦੇ ਪਿੰਡ ਉੱਚੀ ਰੁੜਕੀ ਵਿੱਚ ਉੱਘੇ ਪਹਿਲਵਾਨ ਗੁਰਮੇਲ ਸਿੰਘ ਮੇਲੀ ਦੀ ਯਾਦ ਨੂੰ ਸਮਰਪਿਤ ਦੰਗਲ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਪਿੰਡਾ ਅਤੇ ਸ਼ਹਿਰਾਂ ਵਿਚ ਕੁਸ਼ਤੀ ਦੰਗਲ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਦੰਗਲ ਕਮੇਟੀ ਦੇ ਸਰਪ੍ਰਸਤ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਘੋਲਾ ਦੀ ਸਮੁੱਚੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਦੰਗਲ ਕਮੇਟੀ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਜਨਰਲ ਕੌਂਸਲ ਮੈਂਬਰ ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਰਵਿੰਦਰ ਸਿੰਘ ਬਿੰਦਾ ਮਾਜਰੀ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ। ਕੁਸ਼ਤੀ ਵਿੱਚ 400 ਦੇ ਕਰੀਬ ਪਹਿਲਵਾਨਾਂ ਨੇ ਜ਼ੌਹਰ ਦਿਖਾਏ। ਵੱਡੀ ਝੰਡੀ ਦੀ ਕੁਸ਼ਤੀ, ਜੋ 51 ਹਜ਼ਾਰ ਦੀ ਸੀ, ਤਾਜ ਰੌਣੀ ਅਤੇ ਮੋਹਿਤ ਰਾਈਏਵਾਲ ਦਰਮਿਆਨ ਬਰਾਬਰ ਰਹੀ। ਇਸੇ ਤਰ੍ਹਾਂ ਦੂਸਰੀ ਝੰਡੀ ਦੀ ਕੁਸ਼ਤੀ ਜੋ ਗੁਰਦੀਪ ਸਿੰਘ ਰੁੜਕੀ ਵਲੋਂ ਬੰਨੀ ਗਈ ਰਵੀ ਰੌਣੀ ਅਤੇ ਕੀਰਤ ਖੰਨਾ ਵਿਚਕਾਰ ਬਰਾਬਰ ਰਹੀ।

Advertisement

ਮਿਰਜਾ ਇਰਾਨ ਨੇ ਭੁਪਿੰਦਰ ਅਜਨਾਲਾ ਨੂੰ ਹਰਾਇਆ

ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਗਜ਼ਾ ਪੀਰ ਦੇ ਸਾਲਾਨਾ ਉਰਸ-ਮੇਲੇ ਮੌਕੇ 54ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਝੰਡੀ ਦੀ ਕੁਸ਼ਤੀ ਪਹਿਲਵਾਨ ਮਿਰਜਾ ਇਰਾਨ ਮੁੱਲਾਂਪੁਰ ਗ਼ਰੀਬਦਾਸ ਨੇ ਭੁਪਿੰਦਰ ਅਜਨਾਲਾ ਨੂੰ ਪੁਆਇੰਟਾਂ ’ਤੇ ਹਰਾ ਕੇ ਜਿੱਤੀ। ਇਸੇ ਦੌਰਾਨ ਪਿੰਡ ਪੱਲਣਪੁਰ ਵਾਸੀਆਂ ਵੱਲੋਂ ਕਰਵਾਈ ਦੂਜੀ ਝੰਡੀ ਦੇ ਪਹਿਲਵਾਨ ਰਿਤਿਕ ਮੁੱਲਾਂਪੁਰ ਗਰੀਬਦਾਸ ਨੇ ਸੁਨੀਲ ਜ਼ੀਰਕਪੁਰ ਨੂੰ ਚਿੱਤ ਕੀਤਾ। ਇਸ ਮੌਕੇ ਪਹਿਲਵਾਨ ਜਤਿਨ ਮੁੱਲਾਂਪੁਰ ਨੇ ਪ੍ਰਮਿੰਦਰ ਨੂੰ,ਰਾਹੁਲ ਕੰਸਾਲਾ ਨੇ ਸ਼ੈਰੀ ਨੂੰ ਚਿੱਤ ਕੀਤਾ। ਪਹਿਲਵਾਨ ਅਮਰੀਕ ਪੜਛ ਤੇ ਨਿਆਜ ਮੁੱਲਾਂਪੁਰ ਤੇ ਯੋਗੇਸ਼ ਨਾਡਾ ਤੇ ਗਗਨ ਤੋਗਾਂ ਦਰਮਿਆਨ ਮੁਕਾਬਲੇ ਬਰਾਬਰ ਰਹੇ।ਮੁੱਖ ਪ੍ਰਬੰਧਕਾਂ ਗੁਰਮੇਲ ਸਿੰਘ ਦੋਜ਼ੀ, ਮਨਜੀਤ ਸਿੰਘ ਮਾਨ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ, ਰਾਣਾ, ਰਾਂਝਾ, ਲਾਲਾ, ਬਾਬਾ ਮੱਘਰ ਸਿੰਘ, ਚੌਧਰੀ ਗੁਰਮੇਲ ਸਿੰਘ ਤੇ ਸਤਪਾਲ ਸਿੰਘ ਪੱਲਣਪੁਰ ਆਦਿ ਨੇ ਰੁਸਤਮ-ਏ-ਹਿੰਦ ਪਹਿਲਵਾਨ ਹਰਵਿੰਦਰ ਆਲਮਗੀਰ ਸਣੇ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਕਾਂਗਰਸੀ ਆਗੂਆਂ ਗੁਰਪ੍ਰਤਾਪ ਸਿੰਘ ਪਡਿਆਲਾ ਤੇ ਮੋਹਿਤ ਮਹਿੰਦਰਾ ਸ਼ਾਮਲ ਸਨ।

Advertisement

Advertisement
Author Image

Advertisement