For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ: ਏਸ਼ਿਆਈ ਚੈਂਪੀਅਨਸ਼ਿਪ ਵਿੱਚ ਰਾਧਿਕਾ ਨੇ ਚਾਂਦੀ ਦਾ ਤਗਮਾ ਜਿੱਤਿਆ

08:53 AM Apr 14, 2024 IST
ਕੁਸ਼ਤੀ  ਏਸ਼ਿਆਈ ਚੈਂਪੀਅਨਸ਼ਿਪ ਵਿੱਚ ਰਾਧਿਕਾ ਨੇ ਚਾਂਦੀ ਦਾ ਤਗਮਾ ਜਿੱਤਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬਿਸ਼ਕੇਕ: ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤੀ ਪਹਿਲਵਾਨ ਰਾਧਿਕਾ ਨੇ ਅੱਜ ਇੱਥੇ 68 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਸ਼ਿਵਾਨੀ ਪਵਾਰ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਰਾਧਿਕਾ ਦਾ ਇਹ ਦੂਜਾ ਤਗਮਾ ਹੈ। ਸੋਨ ਤਗਮੇ ਦੇ ਮੁਕਾਬਲੇ ਵਿੱਚ ਉਹ ਜਾਪਾਨ ਦੀ ਨੋਨੋਕਾ ਓਜਾਕੀ ਤੋਂ ਹਾਰ ਗਈ। ਸ਼ਿਵਾਨੀ (50 ਕਿਲੋ) ਕੁਆਰਟਰ ਫਾਈਨਲ ਵਿੱਚ ਜ਼ਿਕੀ ਫੇਂਗ ਤੋਂ ਹਾਰ ਗਈ ਸੀ ਪਰ ਚੀਨੀ ਪਹਿਲਵਾਨ ਦੇ ਫਾਈਨਲ ’ਚ ਪਹੁੰਚਣ ਮਗਰੋਂ ਉਸ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਥਾਂ ਬਣਾ ਲਈ ਜਿਸ ’ਚ ਉਸ ਨੇ ਮੰਗੋਲੀਆ ਦੀ ਪਹਿਲਵਾਨ ਨੂੰ ਹਰਾ ਦਿੱਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×