ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਸ਼ਤੀ: ਮਾਲੇਰਕੋਟਲਾ ਦੇ ਪਹਿਲਵਾਨਾਂ ਨੇ ਮੱਲਾਂ ਮਾਰੀਆਂ

06:33 AM Nov 30, 2024 IST
ਜ਼ਿਲ੍ਹਾ ਮਾਲੇਰਕੋਟਲਾ ਦੇ ਤਗ਼ਮਾ ਜੇਤੂ ਪਹਿਲਵਾਨ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਨਵੰਬਰ
ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2024’ ਸੀਜ਼ਨ-3 ਤਹਿਤ ਮਾਨਸਾ ਵਿੱਚ ਕਰਵਾਏ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਕੋਚ ਜ਼ਾਹਿਦ ਪ੍ਰਵੇਜ਼ ਦੀ ਅਗਵਾਈ ਹੇਠ ਮਾਲੇਰਕੋਟਲਾ ਜ਼ਿਲ੍ਹੇ ਦੇ ਪਹਿਲਵਾਨਾਂ ਨੇ 28 ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ ਨੌਂ ਸੋਨੇ, ਅੱਠ ਚਾਂਦੀ ਅਤੇ 11 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਜ਼ਾਹਿਦ ਪ੍ਰਵੇਜ਼ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ 21 ਪਹਿਲਵਾਨ ਲੜਕਿਆਂ ਵਿੱਚੋਂ ਅੱਠ ਨੇ ਸੋਨ, ਸੱਤ ਨੇ ਚਾਂਦੀ ਅਤੇ ਪੰਜ ਨੇ ਕਾਂਸੀ ਦੇ ਤਗ਼ਮੇ ਜਿੱਤੇ, ਜਦਕਿ ਸੱਤ ਪਹਿਲਵਾਨ ਲੜਕੀਆਂ ਵਿੱਚੋਂ ਇੱਕ ਨੇ ਸੋਨ, ਚਾਰ ਨੇ ਚਾਂਦੀ ਅਤੇ ਦੋ ਲੜਕੀਆਂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਨੇ ਵਧੇਰੇ ਕਰਕੇ ਮਿੱਟੀ ਦੀ ਕੁਸ਼ਤੀ ਲੜਨ ਵਾਲੇ ਪਹਿਲਵਾਨ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਹਿਲਵਾਨ ਖ਼ਾਸ ਕਰਕੇ ਸਕੂਲਾਂ-ਕਾਲਜਾਂ ਤੋਂ ਨਵੇਂ ਉੱਠ ਰਹੇ ਨੌਜਵਾਨ ਪਹਿਲਵਾਨ ਮੈਟ (ਗੱਦੇ) ਦੀ ਰੈਸਲਿੰਗ ਵਾਲੇ ਪਾਸੇ ਨੂੰ ਚੱਲਣ ਤਾਂ ਉਹ ਕੌਮੀ ਅਤੇ ਕੌਮਾਂਤਰੀ ਖੇਡਾਂ ਵਿੱਚ ਹਿੱਸਾ ਲੈ ਕੇ ਮਾਲੇਰਕੋਟਲਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਸਕਦੇ ਹਨ।

Advertisement

Advertisement