ਕੁਸ਼ਤੀ: ਜਪਾਨ ਦੇ ਕਿਯੂਕਾ ਨੇ ਸੋਨ ਤਗਮਾ ਆਪਣੇ ਨਾਂ ਕੀਤਾ
07:31 AM Aug 12, 2024 IST
Advertisement
ਪੈਰਿਸ, 11 ਅਗਸਤ
ਜਪਾਨ ਦੇ ਪਹਿਲਵਾਨ ਕੋਟਾਰੋ ਕਿਯੂਕਾ ਨੇ ਅੱਜ ਇੱਥੇ ਪੁਰਸ਼ਾਂ ਦੇ 65 ਕਿਲੋ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ ਜਦਕਿ ਈਰਾਨ ਦੇ ਰਹਿਮਾਨ ਅਮੌਜ਼ਾਦਖਲੀਲੀ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਇਸ ਵਰਗ ’ਚ ਕਾਂਸੇ ਦਾ ਤਗ਼ਮਾ ਪੋਰਟੋ ਰਿਕੋ ਦੇ ਸੈਬੈਸਟੀਅਨ ਰਿਵੇਰਾ ਤੇ ਅਲਬਾਨੀਆ ਦੇ ਇਸਲਾਮ ਦੂਬਾਲੇਵ ਨੇ ਹਾਸਲ ਕੀਤਾ। ਜਦਕਿ 97 ਕਿਲੋ ਭਾਰ ਵਰਗ ’ਚ ਬਹਿਰੀਨ ਦੇ ਅਖਮਦ ਤਜ਼ੂਦੀਨੋਵ ਨੇ ਸੋਨੇ ਅਤੇ ਜੌਰਜੀਆ ਦੇ ਗਿਵੀ ਮਤਾਚਰਾਸ਼ਵਿਲੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅਜ਼ਰਬਾਇਜਾਨ ਦੇ ਮਗੋਮੇਦਖ਼ਾਨ ਮਗੋਮੇਦੋਵ ਅਤੇ ਇਰਾਨ ਦੇ ਅਮੀਰਅਲੀ ਅਜ਼ਰਪੀਰਾ ਨੂੰ ਕਾਂਸੇ ਦੇ ਤਗ਼ਮੇ ਮਿਲੇ।
ਇਸ ਤੋਂ ਇਲਾਵਾ ਔਰਤਾਂ ਦੇ 76 ਕਿਲੋ ਭਾਰਤ ਵਰਗ ’ਚ ਜਪਾਨ ਦੀ ਯੂਕਾ ਕਾਗਾਮੀ ਨੇ ਸੋਨ ਤਗ਼ਮਾ ਆਪਣੇ ਨਾਂ ਕੀਤਾ ਅਤੇ ਅਮਰੀਕਾ ਦੀ ਕੈਨੇਡੀ ਬਲੇਡਸ ਨੂੰ ਚਾਂਦੀ ਦਾ ਤਗਮਾ ਮਿਲਿਆ। ਇਸ ਵਰਗ ’ਚ ਕਾਂਸੇ ਦੇ ਤਗ਼ਮੇ ਕਿਊਬਾ ਦੀ ਮਿਲੈਮੀ ਮਾਰਿਨ ਅਤੇ ਕੋਲੰਬੀਆ ਦੀ ਤੈਤਿਆਨਾ ਰੈਨਟੇਰੀਆ ਨੇ ਜਿੱਤੇ। -ਰਾਇਟਰਜ਼
Advertisement
Advertisement