ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਸ਼ਤੀ: ਚਿਰਾਗ ਅੰਡਰ-23 ਵਿਸ਼ਵ ਚੈਂਪੀਅਨ ਬਣਿਆ

07:40 AM Oct 29, 2024 IST

ਤਿਰਾਨਾ (ਅਲਬਾਨੀਆ), 28 ਅਕਤੂਬਰ
ਚਿਰਾਗ ਚਿੱਕਾਰਾ ਅੰਡਰ-23 ਕੁਸ਼ਤੀ ਵਿਸ਼ਵ ਚੈਂਪੀਅਨ ਬਣਨ ਵਾਲਾ ਤੀਜਾ ਭਾਰਤੀ ਪਹਿਲਵਾਨ ਬਣ ਗਿਆ ਹੈ। ਉਸ ਦੀ ਮਦਦ ਨਾਲ ਭਾਰਤ ਨੇ ਇੱਥੇ ਚੱਲ ਰਹੇ ਅੰਡਰ-23 ਵਰਗ ਟੂਰਨਾਮੈਂਟ ਵਿੱਚ ਇੱਕ ਸੋਨੇ ਅਤੇ ਚਾਂਦੀ ਸਮੇਤ ਕੁੱਲ ਨੌਂ ਤਗ਼ਮੇ ਜਿੱਤੇ। ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ’ਚ ਮੁਕਾਬਲਾ ਕਰਨ ਵਾਲੇ ਚਿਕਾਰਾ ਨੇ ਆਖਰੀ ਸਕਿੰਟਾਂ ’ਚ ਕਿਰਗਿਜ਼ਸਤਾਨ ਦੇ ਅਬਦਿਮਲਿਕ ਕਰਾਚੋਵ ਨੂੰ 4-3 ਨਾਲ ਹਰਾਇਆ। ਉਹ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅਮਨ ਸਹਿਰਾਵਤ ਤੋਂ ਬਾਅਦ ਅੰਡਰ-23 ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਪੁਰਸ਼ ਖਿਡਾਰੀ ਬਣ ਗਿਆ ਹੈ। ਸਹਿਰਾਵਤ ਨੇ 2022 ਵਿੱਚ ਇਸੇ ਭਾਰ ਵਰਗ ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ। ਇਸੇ ਤਰ੍ਹਾਂ ਰਿਤਿਕਾ ਹੁੱਡਾ ਪਿਛਲੇ ਸਾਲ 76 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਸੀ।
ਭਾਰਤ ਦੇ ਤਗ਼ਮਿਆਂ ਦੀ ਸੂਚੀ ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ ਵਰਗ ਵਿੱਚ ਦੋ ਕਾਂਸੇ ਦੇ ਤਗ਼ਮੇ ਵੀ ਸ਼ਾਮਲ ਹਨ। ਇਸ ਤਰ੍ਹਾਂ ਭਾਰਤ 82 ਅੰਕਾਂ ਨਾਲ ਇਰਾਨ (158), ਜਪਾਨ (102) ਅਤੇ ਅਜ਼ਰਬਾਈਜਾਨ (100) ਤੋਂ ਪਿੱਛੇ ਚੌਥੇ ਸਥਾਨ ’ਤੇ ਹੈ। ਵਿੱਕੀ ਨੇ ਪੁਰਸ਼ਾਂ ਦੇ 97 ਕਿਲੋ ਫ੍ਰੀਸਟਾਈਲ ਮੁਕਾਬਲੇ ਵਿੱਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਇਵਾਨ ਪ੍ਰਾਇਮਾਚੇਂਕੋ ਨੂੰ 7-2 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪੁਰਸ਼ਾਂ ਦੇ 70 ਕਿਲੋ ਫ੍ਰੀਸਟਾਈਲ ਵਿੱਚ ਸੁਜੀਤ ਕਲਕਲ ਨੇ 0-4 ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਮੁਸਤਫੋ ਅਖਮੇਦੋਵ ਨੂੰ 13-4 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਅਭਿਸ਼ੇਕ ਢਾਕਾ ਨੇ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਨੇ ਫ੍ਰੀਸਟਾਈਲ ਵਿੱਚ ਚਾਰ ਤਗ਼ਮੇ (ਇੱਕ ਸੋਨੇ ਅਤੇ ਤਿੰਨ ਕਾਂਸੇ) ਜਿੱਤ ਕੇ ਆਪਣੇ ਪਿਛਲੇ ਸਾਲ ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਪਿਛਲੇ ਸਾਲ ਭਾਰਤ ਨੇ ਫ੍ਰੀਸਟਾਈਲ ਵਰਗ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤੇ ਸਨ। ਇਸ ਤੋਂ ਇਲਾਵਾ ਵਿਸ਼ਵਜੀਤ ਮੋਰੇ ਨੇ ਪੁਰਸ਼ਾਂ ਦੇ 55 ਕਿਲੋ ਗ੍ਰੀਕੋ ਰੋਮਨ ਵਰਗ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ

Advertisement

Advertisement