For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ: ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

08:02 AM Jun 09, 2024 IST
ਕੁਸ਼ਤੀ  ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ
Advertisement

ਬੁਡਾਪੈਸਟ: ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਫਾਈਨਲ ਵਿੱਚ ਆਪਣੀ 21 ਸਾਲਾ ਚੀਨੀ ਵਿਰੋਧੀ ਕੇਕਸਿਨ ਹੋਂਗ ਦੀ ਚੁਣੌਤੀ ਨੂੰ ਪਾਰ ਕਰਨ ਵਿੱਚ ਅਸਫਲ ਰਹੀ ਅਤੇ ਉਸ ਨੂੰ ਇੱਥੇ ਬੁਡਾਪੈਸਟ ਰੈਂਕਿੰਗ ਸੀਰੀਜ਼ ਕੁਸ਼ਤੀ ਟੂਰਨਾਮੈਂਟ ਦੇ 57 ਕਿਲੋ ਭਾਰ ਵਰਗ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਵਿਸ਼ਵ ਦੀ ਨੰਬਰ ਇੱਕ ਖਿਡਾਰਨ ਖ਼ਿਲਾਫ਼ ਅੰਸ਼ੂ ਮਲਿਕ ਨੂੰ ਤਕਨੀਕੀ ਸਮਰੱਥਾ ਦੇ ਆਧਾਰ ’ਤੇ 1-12 ਨਾਲ ਹਾਰ ਝੱਲਣੀ ਪਈ। ਭਾਰਤ ਦੀ ਅੰਤਿਮ ਪੰਘਾਲ ਨੇ ਇਸ ਤੋਂ ਪਹਿਲਾਂ 53 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਦਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 50 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜਿਆਂਗ ਜ਼ੂ ਤੋਂ 0-5 ਨਾਲ ਹਾਰ ਗਈ ਸੀ। ਅੰਸ਼ੂ ਨੇ ਮੋਲਦੋਵਾ ਦੀ ਅਨਾਸਤਾਸਿਆ ਨਿਚਿਤਾ ਖ਼ਿਲਾਫ਼ 6-5 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਇਸ ਮਗਰੋਂ ਉਸ ਨੇ ਵਿਸ਼ਵ ਚੈਂਪੀਅਨ ਜ਼ਾਂਗ ਕਿਊਈ ਦੀ ਚੁਣੌਤੀ ਨੂੰ 2-1 ਨਾਲ ਪਾਰ ਕਰਕੇ ਇੱਕ ਹੋਰ ਚੀਨੀ ਖਿਡਾਰਨ ਨਾਲ ਖਿਤਾਬੀ ਮੁਕਾਬਲਾ ਯਕੀਨੀ ਬਣਾਇਆ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਪਹਿਲਵਾਨ ਅਮਨ ਸਹਿਰਾਵਤ ਨੇ ਮੁਕਾਬਲੇ ਦੇ ਪਹਿਲੇ ਦਿਨ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement