ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਸ਼ਤੀ: ਅੰਜੂ ਤੇ ਹਰਸ਼ਿਤਾ ਨੇ ਚਾਂਦੀ ਦੇ ਤਗਮੇ ਜਿੱਤੇ

07:03 AM Apr 15, 2024 IST

ਬਿਸ਼ਕੇਕ, 14 ਅਪਰੈਲ
ਭਾਰਤੀ ਪਹਿਲਵਾਨ ਅੰਜੂ ਅਤੇ ਹਰਸ਼ਿਤਾ ਨੂੰ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਜਦਕਿ ਤਜਰਬੇਕਾਰ ਸਰਿਤਾ ਮੋਰ ਸ਼ੁਰੂਆਤੀ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਈ। ਹਾਲ ਹੀ ਵਿੱਚ ਕੌਮੀ ਚੋਣ ਟਰਾਇਲਾਂ ਵਿੱਚ 53 ਕਿਲੋ ਭਾਰ ਵਰਗ ਵਿੱਚ ਵਿਨੇਸ਼ ਫੋਗਾਟ ਨੂੰ ਹਰਾ ਕੇ ਸੁਰਖੀਆਂ ’ਚ ਆਉਣ ਵਾਲੀ ਰੇਲਵੇਜ਼ ਦੀ ਪਹਿਲਵਾਨ ਅੰਜੂ ਨੇ ਪਹਿਲਾਂ ਫਿਲਪੀਨਜ਼ ਦੀ ਆਲੀਆ ਰੋਜ਼ ਗਵਾਲੇਜ਼ ਅਤੇ ਸ੍ਰੀਲੰਕਾ ਦੀ ਨੇਤਮੀ ਅਹਿੰਸਾ ਫਰਨਾਂਡੋ ਖ਼ਿਲਾਫ਼ ਜਿੱਤ ਦਰਜ ਕੀਤੀ। ਸੈਮੀਫਾਈਨਲ ’ਚ ਉਸ ਨੂੰ ਚੀਨ ਦੀ ਚੁਨ ਲੇਈ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਪਰ ਉਹ 9-6 ਨਾਲ ਜਿੱਤਣ ’ਚ ਕਾਮਯਾਬ ਰਹੀ। ਸੋਨ ਤਗਮੇ ਦੇ ਮੁਕਾਬਲੇ ਵਿੱਚ ਉਸ ਨੂੰ ਕੋਰੀਆ ਦੀ ਜੀ ਹਯਾਂਗ ਕਿਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਸ਼ਿਤਾ ਨੇ ਫਾਈਨਲ ਤੱਕ ਦੇ ਸਫਰ ’ਚ ਸਿਰਫ ਤਿੰਨ ਅੰਕ ਗੁਆਏ। ਉਜ਼ਬੇਕਿਸਤਾਨ ਦੀ ਓਜ਼ੋਦਾ ਜ਼ਰੀਪਬੋਏਵਾ ਨੂੰ ਹਰਾਉਣ ਤੋਂ ਬਾਅਦ ਉਸ ਨੇ ਕਜ਼ਾਖਸਤਾਨ ਦੀ ਅਨਾਸਤਾਸੀਆ ਪਾਨਾਸੋਵਿਚ ਨੂੰ 5-0 ਨਾਲ ਹਰਾਇਆ ਸੀ ਪਰ ਫਾਈਨਲ ਵਿੱਚ ਉਸ ਨੂੰ ਚੀਨ ਦੀ ਕਿਆਨ ਜਿਆਂਗ ਤੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨੀਸ਼ਾ ਭਾਨਵਾਲਾ (62 ਕਿਲੋ) ਅਤੇ ਅੰਤਿਮ ਕੁੰਡੂ (65 ਕਿਲੋ) ਨੇ ਕਾਂਸੇ ਦੇ ਤਗਮੇ ਜਿੱਤੇ। -ਪੀਟੀਆਈ

Advertisement

Advertisement
Advertisement