ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਹਿਲਵਾਨ ਗੁਰਵਿੰਦਰ ਸਿੰਘ ਨੇ ਜਿੱਤੀ ਮਾਲੀ ਦੀ ਕੁਸ਼ਤੀ

06:56 AM Jun 18, 2024 IST
ਮਾਲੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਮੇਲਾ ਪ੍ਰਬੰਧਕ ਅਤੇ ਮੋਹਤਬਰ। - ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 17 ਜੂਨ
ਪਿੰਡ ਪੁਰਾਣੀਆਂ ਬਾਗੜੀਆਂ ਵਿੱਚ ਗੁਰਾਇਆ ਬਰਾਦਰੀ ਵੱਲੋਂ ਛਿੰਝ ਮੇਲਾ ਕਰਵਾਇਆ ਗਿਆ। ਇਸ ਸਬੰਧੀ ਦੀਦਾਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗੁਰਾਇਆ ਬਰਾਦਰੀ ਵੱਲੋਂ ਹਰ ਸਾਲ ਬਾਬਾ ਮਿਡ ਦੇ ਅਸਥਾਨ ਉੱਤੇ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਇਸ ਮੌਕੇ ਵਿਸ਼ੇਸ਼ ਕਰਕੇ ਗੁਰਾਇਆ ਬਰਾਦਰੀ ਨਾਲ ਸਬੰਧਤ ਲੋਕ ਦੂਰ-ਦੁਰਾਡੇ ਤੋਂ ਪਹੁੰਚਦੇ ਹਨ। ਇਸ ਦੌਰਾਨ ਗਾਉਣ ਵਜਾਉਣ, ਕੁਸ਼ਤੀ ਮੁਕਾਬਲੇ ਅਤੇ ਸਾਰਾ ਦਿਨ ਲੰਗਰ ਦਾ ਪ੍ਰੋਗਰਾਮ ਚੱਲਦਾ ਰਹਿੰਦਾ ਹੈ। ਇਸ ਵਾਰ ਮੇਲੇ ਦੌਰਾਨ ਕਰਵਾਏ ਕੁਸ਼ਤੀ ਮੁਕਾਬਲਿਆਂ ਦੌਰਾਨ 20 ਤੋਂ ਵੱਧ ਵੱਡੇ ਪਹਿਲਵਾਨਾਂ ਦੇ ਨਾਲ-ਨਾਲ ਛੋਟੇ ਬੱਚਿਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਮਾਲੀ ਦੀ ਕੁਸ਼ਤੀ ’ਚੋਂ ਪਹਿਲਵਾਨ ਗੁਰਵਿੰਦਰ ਸਿੰਘ ਜੇਤੂ ਰਿਹਾ। ਜੇਤੂਆਂ ਨੂੰ ਮੇਲਾ ਪ੍ਰਬੰਧਕਾਂ ਵੱਲੋਂ ਨਕਦ ਇਨਾਮ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਮੇਲਾ ਪ੍ਰਬੰਧਕ ਅਤੇ ਸਤਨਾਮ ਸਿੰਘ ਬਾਗੜੀਆਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ, ਸਰਪੰਚ ਦਲਜੀਤ ਸਿੰਘ, ਕ੍ਰਿਪਾਲ ਸਿੰਘ ਬਾਜਵਾ, ਰਛਪਾਲ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ ਅਤੇ ਸਰਪੰਚ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

Advertisement

Advertisement
Advertisement