ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰੀਦਾਬਾਦ ’ਚ 75 ਸਾਲ ਪੁਰਾਣੇ ਰੁੱਖਾਂ ਦੀ ਪੂਜਾ

07:43 AM Jun 06, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 5 ਜੂਨ
ਵਿਸ਼ਵ ਵਾਤਾਵਰਨ ਦਿਵਸ ਅੱਜ ਮੌਕੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਫਰੀਦਾਬਾਦ ਵਣ ਮੰਡਲ ਵੱਲੋਂ ‘ਪ੍ਰਾਣ ਵਾਯੂ ਦੇਵਤਾ’ ਯੋਜਨਾ ਤਹਿਤ 75 ਸਾਲ ਤੋਂ ਵੱਧ ਪੁਰਾਣੇ ਰੁੱਖਾਂ ਦੀ ਪੂਜਾ ਕੀਤੀ ਗਈ। ਛਾਉਣੀ, ਮੌਜਪੁਰ, ਅਤਲੀ, ਪਨੇਹੜਾ, ਜਸਾਣਾ, ਨਰਿਆਲਾ, ਹੀਰਾਪੁਰ ਆਦਿ ਪਿੰਡਾਂ ’ਚ 75 ਸਾਲ ਪੁਰਾਣੇ ਰੁੱਖਾਂ ਦੀ ਪੂਜਾ ਮੌਕੇ ਔਰਤਾਂ, ਮੰਦਰ ਦੇ ਪੁਜਾਰੀ, ਸਰਪੰਚ, ਸਕੂਲ ਅਧਿਆਪਕ ਅਤੇ ਬੱਚੇ ਸ਼ਾਮਲ ਸਨ। ਸਾਰਿਆਂ ਨੇ ਇਨ੍ਹਾਂ ਦਰੱਖਤਾਂ ਦੀ ਪੂਜਾ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਬਚਾਉਣ ਦਾ ਪ੍ਰਣ ਲਿਆ। ਬੱਚਿਆਂ ਨੇ ਰੁੱਖ ਬਚਾਉਣ ਦੀ ਸਹੁੰ ਚੁੱਕੀ। ਇਸ ਦੌਰਾਨ ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਦੀ ਵਿਆਪਕ ਮੁਹਿੰਮ ਚਲਾਈ ਗਈ। ਫਰੀਦਾਬਾਦ ਅਤੇ ਬੱਲਭਗੜ੍ਹ ਰੇਂਜ ਵੱਲੋਂ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਬੀਜਾਂ ਦੇ ਪੈਕੇਟ ਵੀ ਵੰਡੇ ਗਏ।

Advertisement

Advertisement