ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਰਲਡ ਯੂਥ ਚੈਂਪੀਅਨਸ਼ਿਪ: ਭਾਰਤੀ ਮਹਿਲਾ ਤੀਰਅੰਦਾਜ਼ਾਂ ਨੇ ਸੋਨ ਤਗ਼ਮਾ ਫੁੰਡਿਆ

06:22 AM Jul 07, 2023 IST

ਲਿਮਰਿਕ (ਆਇਰਲੈਂਡ): ਭਾਰਤ ਦੀਆਂ ਮਹਿਲਾ ਅੰਡਰ-18 ਕੰਪਾੳੂਂਡ ਤੀਰਅੰਦਾਜ਼ਾਂ ਨੇ ਆਪਣੇ ਅਮਰੀਕੀ ਵਿਰੋਧੀਆਂ ਨੂੰ ਹਰਾ ਕੇ ਅੱਜ ਇੱਥੇ ਵਰਲਡ ਯੂਥ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਐਸ਼ਵਰਿਆ ਸ਼ਰਮਾ, ਅਾਦਿਤੀ ਸਵਾਮੀ ਅਤੇ ਏਕਤਾ ਰਾਣੀ ਦੀ ਭਾਰਤੀ ਮਹਿਲਾ ਟੀਮ ਨੇ ਪੱਛੜਨ ਮਗਰੋਂ ਖੇਡ ’ਚ ਵਾਪਸੀ ਕਰਦਿਆਂ ਓਲੀਵੀਆ ਡੀਨ, ਲਿਕੋ ਅਰੋਓਲਾ ਅਤੇ ਲੀਨ ਡਰੇਕ ਦੀ ਅਮਰੀਕੀ ਟੀਮ ਨੂੰ 214-212 ਨਾਲ ਹਰਾਇਆ। ਮੁਕਾਬਲੇ ’ਚ ਭਾਰਤ ਦਾ ਇਹ ਦੂਜਾ ਸੋਨ ਤਗ਼ਮਾ ਹੈ। ਪ੍ਰਿਯਾਂਸ ਅਤੇ ਅਵਨੀਤ ਕੌਰ ਨੇ ਬੁੱਧਵਾਰ ਨੂੰ ਜੂਨੀਅਰ ਮਿਕਸਡ ਟੀਮ ਕੰਪਾੳੂਂਡ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਦੇ ਮਾਨਵ ਜਾਧਵ ਅਤੇ ਐਸ਼ਵਰਿਆ ਨੇ ਕੈਡੇਟ ਮਿਕਸਡ ਕੰਪਾੳੂਂਡ ਮੁਕਾਬਲੇ ਵਿੱਚ ਮੈਕਸੀਕੋ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਫੁੰਡਿਆ। -ਪੀਟੀਆੲੀ

Advertisement

Advertisement
Tags :
ਚੈਂਪੀਅਨਸ਼ਿਪਤਗ਼ਮਾਤੀਰਅੰਦਾਜ਼ਾਂਫੁੰਡਿਆਭਾਰਤੀਮਹਿਲਾਵਰਲਡ
Advertisement