ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਪੰਜਾਬੀ ਕਾਨਫਰੰਸ: ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਵੱਲੋਂ ਸ਼ਿਰਕਤ

09:47 AM Mar 10, 2024 IST
ਮੰਚ ’ਤੇ ਬੈਠੇ ਪੰਜਾਬੀ ਸਾਹਿਤਕਾਰ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਮਾਰਚ
ਸ਼ਹਿਰ ਲਾਹੌਰ ਵਿੱਚ ਪੰਜਾਬੀ ਸੱਭਿਆਚਾਰ ਦੀ ਚੜ੍ਹਦੀ ਕਲਾ ਵਾਸਤੇ ਕਾਇਮ ਕੀਤੇ ਗਏ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ਼ ਆਰਟ ਐਂਡ ਕਲਚਰ (ਪਿਲਾਕ) ਵਿੱਚ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਸਮਾਗਮ ਵਿੱਚ ਚੜ੍ਹਦੇ ਪੰਜਾਬ (ਭਾਰਤੀ ਪੰਜਾਬ), ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਤੇ ਤੀਜੇ ਪੰਜਾਬ (ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿਣ ਵਾਲੇ ਪੰਜਾਬੀ) ਤੋਂ ਪੁੱਜੇ। ਸਮਾਗਮ ਵਿੱਚ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਅਤੇ ਖ਼ਾਸ ਕਰ ਕੇ ਪੰਜਾਬੀ ਬੋਲੀ, ਗੁਰਮੁਖੀ ਤੇ ਸ਼ਾਹਮੁਖੀ ਸਬੰਧੀ ਵਿਚਾਰਾਂ ਕੀਤੀਆਂ। ਕਾਨਫ਼ਰੰਸ ’ਚ ਡਾ. ਹਰਜਿੰਦਰ ਸਿੰਘ ਦਿਲਗੀਰ ਨਾਰਵੇ, ਤ੍ਰਿਵੇਦੀ ਸਿੰਘ (ਯੂ.ਕੇ.), ਦਲਬੀਰ ਸਿੰਘ ਕਥੂਰੀਆ (ਕੈਨੇਡਾ), ਗੁਰਚਰਨ ਸਿੰਘ ਬਣਵੈਤ (ਕੈਨੇਡਾ), ਕੇਸਰ ਸਿੰਘ ਧਾਲੀਵਾਲ (ਯੂ.ਕੇ.) ਤੇ ਜਰਨੈਲ ਸਿੰਘ (ਕੈਨੇਡਾ) ਮੌਜੂਦ ਸਨ। ਚੜ੍ਹਦੇ ਪੰਜਾਬ ਤੋਂ ਸਹਿਜਪ੍ਰੀਤ ਮਾਂਗਟ ਦੀ ਅਗਵਾਈ ਹੇਠ ਸ਼ਾਇਰ ਗੁਰਭਜਨ ਗਿੱਲ, ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਕਮਲ, ਜੈਨਇੰਦਰ ਚੌਹਾਨ, ਗਾਇਕ ਰਵਿੰਦਰ ਗਰੇਵਾਲ, ਦਲਜੀਤ ਸਿੰਘ ਸਾਹੀ, ਗੁਰਤੇਜ ਕੋਹਾਰਵਾਲਾ, ਬਲਵਿੰਦਰ ਸੰਧੂ, ਸੁਖਵਿੰਦਰ ਅੰਮ੍ਰਿਤ ਅਤੇ ਚਰਨਜੀਤ ਸਿੰਘ ਗੁਮਟਾਲਾ ਸਮੇਤ ਇਕਵੰਜਾ ਮੈਂਬਰੀ ਵਫ਼ਦ ਸ਼ਾਮਲ ਹੋਣ ਲਈ ਲਹਿੰਦੇ ਪੰਜਾਬ ਗਿਆ ਹੈ। ਕਾਨਫਰੰਸ ਵਿੱਚ ਮੀਆਂ ਆਸਿਫ਼, ਮੀਆਂ ਰਸ਼ੀਦ, ਸੁਹੇਲ ਮੁਮੋਕਾ, ਇਰਫ਼ਾਨ ਪੰਜਾਬੀ, ਡਾ. ਖ਼ਾਕਾਨ ਹੈਦਰ ਗ਼ਾਜ਼ੀ (ਡਾਇਰੈਕਟਰ ਪਿਲਾਕ), ਪ੍ਰੋ. ਡਾ. ਜਮੀਲ ਅਹਿਮਦ ਪਾਲ, ਇਲਿਆਸ ਘੁੰਮਣ, ਪ੍ਰੋ. ਡਾ. ਅਕਬਰ ਗ਼ਾਜ਼ੀ, ਕਾਂਜੀ ਰਾਮ (ਚੇਅਰਮੈਨ ਪੰਜਾਬ ਹਿੰਦੂ ਕੌਂਸਲ), ਜ਼ਾਹਿਰ ਭੱਟੀ, ਹੁਸੈਨ ਭੱਟੀ, ਬੀਨਸ਼ ਫ਼ਾਤਿਮਾ (ਡਾਇਰੈਕਟਰ ਜਨਰਲ ਪਿਲਾਕ) ਤੇ ਸ਼ਫ਼ਾਤ ਅਲੀ (ਡਿਪਟੀ ਡਾਇਰੈਕਟਰ ਪਿਲਾਕ) ਨੇ ਹਿੱਸਾ ਲਿਆ।

Advertisement

Advertisement