For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕਵਿਤਾ ਕਾਨਫਰੰਸ ਕਰਵਾਈ

08:40 AM Dec 01, 2023 IST
ਵਿਸ਼ਵ ਕਵਿਤਾ ਕਾਨਫਰੰਸ ਕਰਵਾਈ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਨਵੰਬਰ
ਇੰਟਰਨੈਸ਼ਨਲ ਅਕੈਡਮੀ ਆਫ ਐਥਿਕਸ ਅਤੇ ਆਜ਼ਾਦ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ’ਤੇ ਤਿੰਨ ਰੋਜ਼ਾ ਆਨਲਾਈਨ 5ਵੀਂ ਵਿਸ਼ਵ ਕਵਿਤਾ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦੌਰਾਨ ਐੱਸਸੀਡੀ ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਇੰਟਰਨੈਸ਼ਨਲ ਅਕੈਡਮੀ ਆਫ ਐਥਿਕਸ ਪੋਇਟਸ ਦੇ ਚੇਅਰਮੈਨ ਡਾ. ਜਰਨੈਲ ਸਿੰਘ ਆਨੰਦ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ 30 ਵੱਖ ਵੱਖ ਦੇਸ਼ਾਂ ਦੇ ਵਿਦਵਾਨਾਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਕਾਨਫਰੰਸ ਵਿੱਚ ਪੇਸ਼ ਕੀਤੀਆਂ ਕਵਿਤਾਵਾਂ ’ਤੇ ਯੁੱਧ ਦਾ ਵਿਸ਼ਾ ਭਾਰੂ ਰਿਹਾ। ਇਸ ਕਾਨਫਰੰਸ ਦੀ ਪ੍ਰਧਾਨਗੀ ਡਾ. ਆਨੰਦ ਨੇ ਕੀਤੀ ਜਦਕਿ ਹੈਦਰਾਬਾਦ ਤੋਂ ਕਵੀ ਅਤੇ ਵਿਦਵਾਨ ਡਾ. ਪੇਦਾਪੁੜੀ ਰਾਮਾ ਨੇ ਵੀ ਸ਼ਿਰਕਤ ਕੀਤੀ। ਹੋਰ ਮਹਿਮਾਨਾਂ ਵਿੱਚ ਡਾ. ਬਾਸੁਦੇਵ ਚੱਕਰਵਰਤੀ, ਮੁੱਖ ਬੁਲਾਰੇ ਡਾ. ਕਲਪਨਾ ਪੁਰੋਹਿਤ ਅਤੇ ਡਾ. ਮਾਜਾ ਹਰਮਨ ਸੇਕੁਲਿਕ ਆਦਿ ਸ਼ਾਮਿਲ ਸਨ। ਮੰਚ ਸੰਚਾਲਨ ਸਕੱਤਰ ਡਾ. ਪਰਨੀਤ ਜੱਗੀ ਨੇ ਕੀਤਾ। ਦੂਜੇ ਦਿਨ ਤਿੰਨ ਸੈਸ਼ਨਾਂ ਦਾ ਸੰਚਾਲਨ ਡਾ. ਸਰਿਤਾ ਸ਼ਰਮਾ, ਮੀਨਾਕਸ਼ੀ ਗੋਸਵਾਮੀ ਅਤੇ ਡਾ. ਸੰਧੂ ਕੇ ਰਾਓ ਨੇ ਕੀਤਾ। ਤਿੰਨ ਸੈਸ਼ਨਾਂ ਵਿੱਚ ਵਿਨੋਦ ਖੰਨਾ, ਰਾਜ ਬਾਬੂ ਗੰਧਮ, ਮੁਕੁਲ ਕੁਮਾਰ, ਅਤੇ ਡਾ. ਮੁਤੀਉ ਓਲਾਵੁਈ ਆਦਿ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਸਮਾਪਤੀ ਵਾਲੇ ਦਿਨ ਗ੍ਰੀਸ ਤੋਂ ਪ੍ਰੋ. ਡਾ. ਜੈਫਰੀ ਲੇਵੇਟ ਨੂੰ ਸਾਹਿਤ ਅਤੇ ਦਰਸ਼ਨ ਵਿੱਚ ਅਕੈਡਮੀ ਐਵਾਰਡ ਨਾਲ ਸਨਮਾਨਿਤ ਕਰਨ ਦੇ ਨਾਲ ਅਕੈਡਮੀ ਦੀ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਗਈ।

Advertisement

Advertisement
Advertisement
Author Image

joginder kumar

View all posts

Advertisement