For the best experience, open
https://m.punjabitribuneonline.com
on your mobile browser.
Advertisement

ਆਲਮੀ ਆਗੂ ਟਰੰਪ ਨੂੰ ਜਿੱਤਦਾ ਨਹੀਂ ਦੇਖਣਾ ਚਾਹੁੰਦੇ: ਬਾਇਡਨ

07:52 AM Mar 31, 2024 IST
ਆਲਮੀ ਆਗੂ ਟਰੰਪ ਨੂੰ ਜਿੱਤਦਾ ਨਹੀਂ ਦੇਖਣਾ ਚਾਹੁੰਦੇ  ਬਾਇਡਨ
ਸਮਾਗਮ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਦੇ ਹੋਏ ਜੋਅ ਬਾਇਡਨ। ਨਾਲ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਨਜ਼ਰ ਆ ਰਹੇ ਹਨ। -ਫੋਟੋ: ਏਪੀ
Advertisement

ਨਿਊਯਾਰਕ, 30 ਮਾਰਚ
ਆਪਣੀ ਮੁੜ ਚੋਣ ਲਈ ਜ਼ੋਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ਜੀ-20 ਸਿਖਰ ਸੰਮੇਲਨ ਵਿੱਚ ਆਲਮੀ ਨੇਤਾਵਾਂ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੌਰਾਨ ਤਕਰਬੀਨ ਹਰ ਆਗੂ ਨੇ ਕਿਹਾ ਸੀ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ 2024 ਵਿੱਚ ਜਿੱਤਣ ਨਾ ਦੇਣ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਲੋਕੰਤਤਰ ਖਤਰੇ ’ਚ ਪੈ ਜਾਵੇਗਾ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿੱਲ ਕਲਿੰਟਨ ਵੀ 2024 ਦੀ ਸਭ ਤੋਂ ਅਹਿਮ ਫੰਡ ਜੁਟਾਉਣ ਵਾਲੀ ਮੁਹਿੰਮ ’ਚ ਬਾਇਡਨ ਨਾਲ ਸ਼ਾਮਲ ਹੋਏ। ਉਨ੍ਹਾਂ ਸਾਥੀ ਡੈਮੋਕਰੈਟਸ ਨੂੰ ਚਿਤਾਵਨੀ ਦਿੱਤੀ ਕਿ ਟਰੰਪ ਨੂੰ ਹਰਾਉਣਾ ਪਵੇਗਾ। ਬਾਇਡਨ ਨੇ ਕਿਹਾ, ‘ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਦੁਬਾਰਾ ਹਾਰ ਗਏ ਤਾਂ ਇੱਥੇ ਖੂਨ-ਖਰਾਬਾ ਹੋ ਜਾਵੇਗਾ। ਇਹ ਵਿਅਕਤੀ ਕੀ ਕਹਿ ਹੈ ਰਿਹਾ ਹੈ? ਮੈਨੂੰ ਸਚਮੁੱਚ ਇਸ ਦੀ ਚਿੰਤਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੀ-20 ਮੀਟਿੰਗਾਂ ਦੌਰਾਨ ਬਹੁਤ ਸਾਰੇ ਆਲਮੀ ਆਗੂਆਂ ਨੇ ਉਨ੍ਹਾਂ ਨਾਲ ਇਕੱਲਿਆਂ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਟਰੰਪ ਨੂੰ ਜਿੱਤਣ ਨਹੀਂ ਦੇ ਸਕਦੇ। ਉਨ੍ਹਾਂ ਕਿਹਾ, ‘ਮੇਰਾ ਲੋਕਤੰਤਰ ਦਾਅ ’ਤੇ ਲੱਗਿਆ ਹੋਇਆ ਹੈ।’ ਬਾਇਡਨ ਨੇ ਨਾਟੋ ’ਚੋਂ ਬਾਹਰ ਨਿਕਲਣ ਲਈ ਵੀ ਟਰੰਪ ਦੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਵਾਰ 9-10 ਸਤੰਬਰ ਤੱਕ ਨਵੀਂ ਦਿੱਲੀ ’ਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਬਾਇਡਨ ਨੂੰ ਡੈਮੋਕਰੈਟਿਕ ਨਾਜ਼ਮਦਗੀ ਲਈ ਕਿਸੇ ਮੁਕਾਬਲੇ ਦਾ ਸਾਹਮਣਾ ਨਹੀਂ ਕਰਨਾ ਪਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×