ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਹਾਕੀ ਕੱਪ: ਮਿਸਰ ਨੂੰ ਹਰਾ ਕੇ ਭਾਰਤ ਪੰਜਵੇਂ ਸਥਾਨ ’ਤੇ ਰਿਹਾ

10:50 PM Jan 31, 2024 IST

ਮਸਕਟ, 31 ਜਨਵਰੀ
ਭਾਰਤੀ ਟੀਮ ਨੇ ਅੱਜ ਇੱਥੇ ਮਿਸਰ ’ਤੇ 6-4 ਗੋਲਾਂ ਨਾਲ ਜਿੱਤ ਦਰਜ ਕਰ ਕੇ ਐੱਫਆਈਐੱਚ ਹਾਕੀ5 ਪੁਰਸ਼ ਵਿਸ਼ਵ ਕੱਪ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਭਾਰਤ ਲਈ ਮੁਹੰਮਦ ਰਾਹੀਲ (ਅੱਠਵੇਂ ਮਿੰਟ), ਪਵਨ ਰਾਜਭਰ (ਨੌਵੇਂ ਮਿੰਟ), ਮਨਿੰਦਰ ਸਿੰਘ (ਦਸਵੇਂ ਅਤੇ 23ਵੇਂ ਮਿੰਟ), ਮਨਦੀਪ ਮੋਰ (11ਵੇਂ ਮਿੰਟ) ਅਤੇ ਉੱਤਮ ਸਿੰਘ (13ਵੇਂ ਮਿੰਟ) ਨੇ ਗੋਲ ਕੀਤੇ। ਮਿਸਰ ਵੱਲੋਂ ਕਪਤਾਨ ਅਮਰ ਸਈਦ (14ਵੇਂ ਤੇ 19ਵੇਂ ਮਿੰਟ), ਮੁਸਤਫ਼ਾ ਰਾਗਬ (23ਵੇਂ ਮਿੰਟ) ਅਤੇ ਕਰੀਮ ਆਤੇਫ਼ (24ਵੇਂ ਮਿੰਟ) ਨੇ ਆਪਣੀ ਟੀਮ ਲਈ ਗੋਲ ਦਾਗੇ਼। -ਪੀਟੀਆਈ

Advertisement

Advertisement