ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ: ਹੈਪੇਟਾਈਟਸ ਕਾਰਨ ਹਰ ਰੋਜ਼ ਹੋ ਰਹੀਆਂ ਨੇ 3500 ਮੌਤਾਂ
11:49 AM Apr 10, 2024 IST
ਜਨੇਵਾ, 10 ਅਪਰੈਲ
Advertisement
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਅੱਜ ਕਿਹਾ ਹੈ ਕਿ ਵਾਇਰਲ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਕਾਰਨ ਹਰ ਰੋਜ਼ 3,500 ਅਤੇ ਵਿਸ਼ਵ ਪੱਧਰ 'ਤੇ ਹਰ ਸਾਲ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਸੰਗਠਨ ਨੇ ਆਪਣੀ 2024 ਦੀ ਵਿਸ਼ਵ ਹੈਪੇਟਾਈਟਸ ਰਿਪੋਰਟ ਵਿੱਚ ਕਿਹਾ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਾਇਰਲ ਹੈਪੇਟਾਈਟਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿੱਚ 11 ਲੱਖ ਤੋਂ ਵੱਧ ਕੇ 2022 ਵਿੱਚ 13 ਲੱਖ ਹੋ ਗਈ। ਰਿਪੋਰਟ ਅਨੁਸਾਰ ਇਨ੍ਹਾਂ ’ਚੋਂ 83 ਪ੍ਰਤੀਸ਼ਤ ਮੌਤਾਂ ਹੈਪੇਟਾਈਟਸ ਬੀ ਕਾਰਨ ਹੋਈਆਂ ਹਨ ਅਤੇ 17 ਪ੍ਰਤੀਸ਼ਤ ਹੈਪੇਟਾਈਟਸ ਸੀ ਕਾਰਨ ਹੋਈਆਂ ਹਨ। ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਦੇ ਲਗਪਗ ਦੋ ਤਿਹਾਈ ਮਾਮਲੇ ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਇਜੀਰੀਆ, ਪਾਕਿਸਤਾਨ, ਫਿਲੀਪੀਨਜ਼, ਰੂਸ ਅਤੇ ਵੀਅਤਨਾਮ ਵਿੱਚ ਹਨ।
Advertisement
Advertisement