ਅੰਬਾਲਾ (ਸਰਬਜੀਤ ਸਿੰਘ ਭੱਟੀ): ਵਿਸ਼ਵ ਵਾਤਾਵਰਣ ਦਿਵਸ ਮੌਕੇ ਅੰਬਾਲਾ ਸ਼ਹਿਰ ਦੀ ਭਾਰਤ ਵਿਕਾਸ ਪ੍ਰੀਸ਼ਦ ਮਹਾਂਰਿਸ਼ੀ ਦਯਾਨੰਦ ਸ਼ਾਖਾ ਨੇ ਸੈਕਟਰ 9 ਸਥਿਤ ਸਵਾਮੀ ਵਿਵੇਕਾਨੰਦ ਪਾਰਕ ਵਿੱਚ ਰਸਮੀ ਤੌਰ ’ਤੇ ਪੰਜ ਬੂਟੇ ਲਗਾ ਕੇ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਵਲ ਜੱਜ ਕਮ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਕਲਾਸ ਸ਼ਿਵਦੇਵ ਸ਼ਰਮਾ ਹਾਜ਼ਰ ਰਹੇ। ਇਸ ਮੌਕੇ ਸ਼ਾਖਾ ਦੇ ਸਕੱਤਰ ਅੰਕੁਰ ਗੋਇਲ, ਸ਼ਾਖਾ ਦੇ ਸਰਪਰਸਤ ਪ੍ਰਦੀਪ ਗੋਇਲ ਪ੍ਰਧਾਨ ਚਮਨ ਅਗਰਵਾਲ, ਖਜਾਨਚੀ ਅਮਿਤ ਚੰਨਾ ਤੇ ਰਾਕੇਸ਼ ਸ਼ਰਮਾ, ਮੁਕੇਸ਼ ਐਬਟ, ਪਵਨ ਚੌਧਰੀ, ਪ੍ਰੇਮ ਪੰਬੂ, ਸੀਏ ਅਮਿਤ ਗੁਪਤਾ, ਰਾਕੇਸ਼ ਜਿੰਦਲ, ਰਾਜਿੰਦਰ ਅਗਰਵਾਲ, ਮਨੋਜ ਗਰਗ, ਅਜੈ ਅਗਰਵਾਲ ਅਤੇ ਮਹਿਲਾ ਮੰਡਲ ਵੱਲੋਂ ਮਿਨੀ ਸ਼ਰਮਾ, ਨਿਧੀ ਅਗਰਵਾਲ, ਮਿਨੀ ਗੋਇਲ ਅਤੇ ਸਵਿਤਾ ਚੌਧਰੀ ਹਾਜ਼ਰ ਸਨ।