ਵਿਸ਼ਵ ਕੱਪ ਕ੍ਰਿਕਟ: ਸ੍ਰੀਲੰਕਾ ਨੇ ਇੰਗਲੈਂਡ ਦੀ ਪੂਰੀ ਟੀਮ 33.2 ਓਵਰਾਂ ’ਚ 156 ’ਤੇ ਆਊਟ ਕੀਤੀ
03:00 PM Oct 26, 2023 IST
Advertisement
ਬੰਗਲੌਰ, 26 ਅਕਤੂਬਰ
ਇੰਗਲੈਂਡ ਦੀ ਟੀਮ ਅੱਜ ਇੱਥੇ ਸ੍ਰੀਲੰਕਾ ਖ਼ਿਲਾਫ਼ ਵਿਸ਼ਵ ਕੱਪ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 33.2 ਓਵਰਾਂ 'ਚ 156 ਦੌੜਾਂ 'ਤੇ ਆਊਟ ਹੋ ਗਈ। ਇੰਗਲੈਂਡ ਲਈ ਬੇਨ ਸਟੋਕਸ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਦਕਿ ਸ੍ਰੀਲੰਕਾ ਲਈ ਲਾਹਿਰੂ ਕੁਮਾਰਾ ਨੇ ਤਿੰਨ ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਰੀਸ ਟੋਪਲੇ, ਗੁਸ ਐਟਕਿੰਸਨ ਅਤੇ ਹੈਰੀ ਬਰੂਕ ਦੀ ਜਗ੍ਹਾ ਕ੍ਰਿਸ ਵੋਕਸ, ਮੋਇਨ ਅਲੀ ਅਤੇ ਲਿਆਮ ਲਿਵਿੰਗਸਟੋਨ ਨੂੰ ਸ਼ਾਮਲ ਕੀਤਾ। ਐਂਜੇਲੋ ਮੈਥਿਊਜ਼ ਅਤੇ ਲਾਹਿਰੂ ਕੁਮਾਰਾ ਦੀ ਸ੍ਰੀਲੰਕਾ ਟੀਮ 'ਚ ਵਾਪਸੀ ਹੋਈ ਹੈ।
Advertisement
Advertisement
Advertisement