ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ; ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ
03:46 PM Nov 06, 2023 IST
Advertisement
ਨਵੀਂ ਦਿੱਲੀ, 6 ਨਵੰਬਰ
Advertisement
ਬੰਗਲਾਦੇਸ਼ ਨੇ ਨਜਮੁਲ ਹੁਸੈਨ ਸ਼ਾਂਟੋ ਤੇ ਕਪਤਾਨ ਸ਼ਾਕਬਿ ਅਲ ਹਸਨ ਦੇ ਨੀਮ ਸੈਂਕੜਿਆਂ ਸਦਕਾ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ ਜਿੱਤ ਲਈ ਲੋੜੀਂਦਾ 280 ਦੌੜਾਂ ਟੀਚਾ 7 ਵਿਕਟਾਂ ਗੁਆ ਕੇ 41.1 ਓਵਰਾਂ ’ਚ ਹੀ 282 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ। ਹਾਲਾਂਕਿ ਦੋਵੇਂ ਟੀਮਾਂ ਸੈਮੀਫਾਈਨਲ ਦੀ ਦੌੜ ਵਿੱਚੋਂ ਲਗਪਗ ਪਹਿਲਾਂ ਹੀ ਬਾਹਰ ਹਨ। ਬੰਗਲਾਦੇਸ਼ ਦੀ 6 ਹਾਰਾਂ ਮਗਰੋਂ ਇਹ ਪਹਿਲੀ ਜਿੱਤ ਜਦਕਿ ਸ੍ਰੀਲੰਕਾ ਦੀ ਲਗਾਤਾਰ ਤੀਜੀ ਹਾਰ ਹੈ। ਬੰਗਲਾਦੇਸ਼ ਵੱਲੋਂ ਨਜਮੁਲ ਹੁਸੈਨ ਨੇ 90 ਅਤੇ ਸ਼ਾਕਬਿ ਅਲ ਹਸਨ ਨੇ 82 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਚਾਰਿਥ ਅਸਾਲੰਕਾ ਦੇ ਸੈਂਕੜੇ (108) ਦੌੜਾਂ ਦੇ ਬਾਵਜੂਦ 49.3 ਓਵਰਾਂ ’ਚ 279 ਦੌੜਾਂ ਦੀ ਹੀ ਬਣਾ ਸਕੀ। ਬੰਗਲਾਦੇਸ਼ ਵੱਲੋਂ ਟੀ.ਐੱਚ. ਸਾਕਬਿ ਨੇ 3 ਵਿਕਟਾਂ ਜਦਕਿ ਸ਼ਾਕਬਿ ਅਲ ਹਸਨ ਅਤੇ ਸ਼ੌਰੀਫੁਲ ਇਸਲਾਮ ਨੇ ਦੋ-ਦੋ ਵਿਕਟਾਂ ਲਈਆਂ।
Advertisement
Advertisement