For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕੱਪ ਕ੍ਰਿਕਟ: ਆਸਟਰੇਲੀਆ ਨੇ ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾਇਆ

02:03 PM Oct 25, 2023 IST
ਵਿਸ਼ਵ ਕੱਪ ਕ੍ਰਿਕਟ  ਆਸਟਰੇਲੀਆ ਨੇ ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾਇਆ
Cricket - ICC Cricket World Cup 2023 - Australia v Netherlands - Arun Jaitley Stadium, New Delhi, India - October 25, 2023 Australia's Mitchell Marsh celebrates after taking the wicket of Netherlands' Teja Nidamanuru, caught by Josh Inglis REUTERS/Adnan Abidi
Advertisement

ਨਵੀਂ ਦਿੱਲੀ, 25 ਅਕਤੂਬਰ

Advertisement

ਇਥੇ ਖੇਡੇ ਜਾ ਰਹੇ ਆਸਟਰੇਲੀਆ ਅਤੇ ਨੀਦਰਲੈਂਡ ਵਿਚਾਲੇ ਇਕ ਦਿਨਾ ਕਿ੍ਕਟ ਮੈਚ ਵਿੱਚ ਆਸਟ੍ਰੇਲੀਆ ਨੇ ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਆਪਣੇ ਬੱਲੇਬਾਜ਼ ਡੇਵਿਡ ਵਾਰਨਰ ਤੇ ਗਲੇਨ ਮੈਕਸਵੈੱਲ ਦੇ ਸੈਂਕੜਿਆਂ ਦੀ ਬਦੌਲਤ ਇਕ ਦਿਨਾ ਵਿਸ਼ਵ ਕੱਪ ਕ੍ਰਿਕਟ ’ਚ ਨੀਦਰਲੈਂਡਜ਼ ਖ਼ਿਲਾਫ਼ 50 ਓਵਰਾਂ ਵਿੱਚ 8 ਵਿਕਟਾਂ ’ਤੇ 399 ਦੌੜਾਂ ਬਣਾਈਆਂ ਸਨ। ਵਾਰਨਰ ਨੇ 104 ਤੇ ਮੈਕਸਵੈੱਲ ਨੇ 106 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਨੀਦਰਲੈਂਡਜ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਮਾਰਕਸ ਸਟੋਇਨਿਸ ਦੀ ਜਗ੍ਹਾ ਕੈਮਰੂਨ ਗ੍ਰੀਨ ਨੂੰ ਮੌਕਾ ਦਿੱਤਾ। ਨੀਦਰਲੈਂਡਜ਼ ਦੀ ਟੀਮ ਨੇ ਅੰਤਿਮ ਗਿਆਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ।

Advertisement
Author Image

Advertisement
Advertisement
×