For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕ੍ਰਿਕਟ ਕੱਪ: ਦਿੱਲੀ ਤੋਂ ਅਹਿਮਦਾਬਾਦ ਲਈ ਵਿਸ਼ੇਸ਼ ਰੇਲਗੱਡੀ ਚਲਾਈ

07:02 AM Nov 19, 2023 IST
ਵਿਸ਼ਵ ਕ੍ਰਿਕਟ ਕੱਪ  ਦਿੱਲੀ ਤੋਂ ਅਹਿਮਦਾਬਾਦ ਲਈ ਵਿਸ਼ੇਸ਼ ਰੇਲਗੱਡੀ ਚਲਾਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਭਾਰਤੀ ਰੇਲਵੇ ਵੱਲੋਂ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੈਚ ਦੇਖਣ ਦੇ ਚਾਹਵਾਨਾਂ ਲਈ ਅੱਜ ਸ਼ਾਮ ਨੂੰ ਵਿਸ਼ੇਸ਼ ਰੇਲਗੱਡੀ ਚਲਾਈ ਗਈ, ਜੋ ਮੈਚ ਵਾਲੇ ਦਿਨ 19 ਨਵੰਬਰ ਨੂੰ ਸਵੇਰੇ ਪਹੁੰਚੇਗੀ। ਫਾਈਨਲ ਮੈਚ ਮਗਰੋਂ 20 ਨਵੰਬਰ ਨੂੰ ਸਵਖਤੇ 2.30 ਵਜੇ ਇਹੀ ਰੇਲ ਦਿੱਲੀ ਲਈ ਰਵਾਨਾ ਹੋਵੇਗੀ। ਇਸ ਰੇਲ ਗੱਡੀ ਦਾ ਕਿਰਾਇਆ ਘੱਟ ਰੱਖਿਆ ਗਿਆ ਹੈ। ਰੇਲਵੇ ਵੱਲੋਂ ਦੱਸਿਆ ਗਿਆ ਕਿ ਅਹਿਮਦਾਬਾਦ ਨੂੰ ਜਾਣ ਵਾਲੀਆਂ ਸਾਰੀਆਂ ਰੇਲਾਂ ਭਰੀਆਂ ਹੋਣ ਕਰ ਕੇ ਇਹ ਬਦਲਵੇਂ ਬੰਦੋਬਸਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਨੂੰ ਘੱਟ ਕਰਨ ਲਈ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਅਹਿਮਦਾਬਾਦ ਦੇ ਵਿਚਕਾਰ ਇੱਕ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਸੀ। ਰੇਲਵੇ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਸਪੈਸ਼ਲ ਰੇਲ ਗੱਡੀਆਂ ਦੇ ਕਿਰਾਏ ਵਧੇ ਹੋਏ ਹਵਾਈ ਕਿਰਾਏ ਨਾਲੋਂ ਘੱਟ ਹੋਣ ਕਿਉਂਕਿ ਸਾਰੀਆਂ ਨਿਯਮਤ ਰੇਲ ਗੱਡੀਆਂ ਪੂਰੀ ਤਰ੍ਹਾਂ ਰਿਜ਼ਰਵ ਹੁੰਦੀਆਂ ਹਨ। ਇਹ ਪਹਿਲਕਦਮੀ ਉਨ੍ਹਾਂ ਪ੍ਰਸ਼ੰਸਕਾਂ ਲਈ ਰਾਹਤ ਵਜੋਂ ਆਈ ਹੈ ਜੋ 20,000 ਰੁਪਏ ਤੋਂ 40,000 ਰੁਪਏ ਦੇ ਵਿਚਕਾਰ ਹਵਾਈ ਕਿਰਾਇਆਂ ਨਾਲ ਜੂਝ ਰਹੇ ਸਨ। ਵਿਸ਼ਵ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ, 19 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਰੇਲਵੇ ਵੱਲੋਂ ਹਵਾਈ ਸੇਵਾਵਾਂ ਬਦਲੇ ਰੇਲਗੱਡੀ ਦਾ ਕਿਰਾਇਆ ਬਹੁਤ ਘੱਟ ਰੱਖਿਆ ਗਿਆ ਹੈ। ਇਸ ਦੀਆਂ ਕੀਮਤਾਂ ਸਲੀਪਰ ਸੀਟ ਲਈ 620 ਰੁਪਏ ਤੋਂ ਲੈ ਕੇ ਪਹਿਲੀ ਏਸੀ ਸੀਟ ਲਈ 3490 ਰੁਪਏ ਹਨ। 3 ਏਸੀ ਇਕਾਨਮੀ ਅਤੇ 3 ਏਸੀ ਸੀਟਾਂ ਦੀ ਕੀਮਤ ਕ੍ਰਮਵਾਰ 1525 ਰੁਪਏ ਅਤੇ 1665 ਰੁਪਏ ਰੱਖੀ ਗਈ ਹੈ।

Advertisement

Advertisement
Advertisement
Author Image

Advertisement