ਵਿਸ਼ਵ ਸ਼ਤਰੰਜ: ਗੁਕੇਸ਼ ਤੇ ਲਿਰੇਨ ਵਿਚਾਲੇ 13ਵੀਂ ਬਾਜ਼ੀ ਵੀ ਡਰਾਅ
06:16 AM Dec 12, 2024 IST
ਸਿੰਗਾਪੁਰ, 11 ਦਸੰਬਰ
ਭਾਰਤੀ ਚੈਲੰਜਰ ਡੀ. ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਵਿਚਾਲੇ ਅੱਜ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 13ਵੀਂ ਬਾਜ਼ੀ ਵੀ ਡਰਾਅ ਰਹੀ। ਇਸ ਤਰ੍ਹਾਂ ਦੋਵਾਂ ਦੇ ਬਰਾਬਾਰ 6.5-6.5 ਅੰਕ ਹਨ। ਦੋਵਾਂ ਨੂੰ ਚੈਂਪੀਅਨਸ਼ਿਪ ਜਿੱਤਣ ਲਈ ਇੱਕ-ਇੱਕ ਅੰਕ ਦੀ ਲੋੜ ਹੈ। ਦੋਵੇਂ ਖਿਡਾਰੀ 69 ਚਾਲਾਂ ਤੋਂ ਬਾਅਦ ਡਰਾਅ ’ਤੇ ਸਹਿਮਤ ਹੋਏ। 32 ਸਾਲਾ ਚੀਨ ਦੇ ਲਿਰੇਨ ਨੇ ਪਹਿਲੀ ਬਾਜ਼ੀ ਜਿੱਤੀ ਸੀ ਜਦਕਿ 18 ਸਾਲਾ ਗੁਕੇਸ਼ ਨੇ ਤੀਜੀ ਬਾਜ਼ੀ ਜਿੱਤ ਕੇ ਬਰਾਬਰੀ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਗਰੈਂਡਮਾਸਟਰਾਂ ਨੇ ਲਗਾਤਾਰ ਸੱਤ ਡਰਾਅ ਖੇਡੇ। ਫਿਰ ਗੁਕੇਸ਼ ਨੇ 11ਵੀਂ ਬਾਜ਼ੀ ਜਿੱਤ ਕੇ 6-5 ਦੀ ਲੀਡ ਲਈ ਪਰ ਲਿਰੇਨ ਨੇ 12ਵੀਂ ਬਾਜ਼ੀ ਵਿੱਚ ਭਾਰਤੀ ਖਿਡਾਰੀ ਨੂੰ ਹਰਾ ਕੇ ਬਰਾਬਰੀ ਕੀਤੀ ਸੀ। -ਪੀਟੀਆਈ
Advertisement
Advertisement