ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੁਕੇਸ਼ ਤੇ ਡਿੰਗ ਵਿਚਾਲੇ ਪੰਜਵੀਂ ਬਾਜ਼ੀ ਵੀ ਡਰਾਅ
06:58 AM Dec 01, 2024 IST
Advertisement
ਸਿੰਗਾਪੁਰ, 30 ਨਵੰਬਰ
ਭਾਰਤੀ ਚੈਲੰਜਰ ਡੀ. ਗੁਕੇਸ਼ ਨੇ ਅੱਜ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਪੰਜਵੀਂ ਬਾਜ਼ੀ ’ਚ ਸਫੈਦ ਮੋਹਿਰਆਂ ਨਾਲ ਖੇਡਦਿਆਂ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨਾਲ ਡਰਾਅ ਖੇਡਿਆ। ਲਗਾਤਾਰ ਦੂਜੇ ਡਰਾਅ ਤੋਂ ਬਾਅਦ ਦੋਵਾਂ ਖਿਡਾਰੀਆਂ ਦੇ ਬਰਾਬਰ 2.5-2.5 ਅੰਕ ਹਨ। ਉਨ੍ਹਾਂ ਨੂੰ ਚੈਂਪੀਅਨਸ਼ਿਪ ਜਿੱਤਣ ਲਈ ਹਾਲੇ ਪੰਜ ਹੋਰ ਅੰਕਾਂ ਦੀ ਲੋੜ ਹੈ। ਭਾਰਤ ਦਾ 18 ਸਾਲਾ ਗੁਕੇਸ਼ ਇਸ ਖਿਤਾਬ ਲਈ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਚੈਲੰਜਰ ਹੈ। ਉਸ ਨੇ ਬੁੱਧਵਾਰ ਨੂੰ ਤੀਜੀ ਬਾਜ਼ੀ ਵਿੱਚ ਜਿੱਤ ਹਾਸਲ ਕੀਤੀ ਸੀ। ਇਸੇ ਤਰ੍ਹਾਂ 32 ਸਾਲਾ ਡਿੰਗ ਲਿਰੇਨ ਪਹਿਲੀ ਬਾਜ਼ੀ ਜਿੱਤ ਚੁੱਕਾ ਹੈ। ਦੂਜੀ ਅਤੇ ਚੌਥੀ ਬਾਜ਼ੀ ਡਰਾਅ ਰਹੀ ਸੀ। -ਪੀਟੀਆਈ
Advertisement
Advertisement
Advertisement