ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਮੁੱਕੇਬਾਜ਼ੀ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਛੇ ਤਗ਼ਮੇ ਜਿੱਤੇ

06:29 PM Apr 06, 2025 IST
featuredImage featuredImage
ਭਾਰਤੀ ਮੁੱਕੇਬਾਜ਼ ਆਪੋ-ਆਪਣੇ ਤਗ਼ਮੇ ਦਿਖਾਉਂਦੇ ਹੋਏ।

ਨਵੀਂ ਦਿੱਲੀ, 6 ਅਪਰੈਲ

Advertisement

ਭਾਰਤੀ ਮੁੱਕੇਬਾਜ਼ਾਂ ਨੇ ਬ੍ਰਾਜ਼ੀਲ ਵਿੱਚ ਕਰਵਾਏ ਗਏ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਆਪਣੀ ਮੁਹਿੰਮ ਦਾ ਅੰਤ ਹਿਤੇਸ਼ ਦੇ ਸੋਨ ਤਗ਼ਮੇ ਸਮੇਤ ਛੇ ਤਗ਼ਮੇ ਜਿੱਤੇ ਹਨ। ਭਾਰਤ ਵਿਸ਼ਵ ਮੁੱਕੇਬਾਜ਼ੀ ਵੱਲੋਂ ਕਰਵਾਏ ਗਏ ਕਿਸੇ ਉੱਚ-ਪੱਧਰੀ ਕੌਮਾਂਤਰੀ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲੈ ਰਿਹਾ ਸੀ। ਹਿਤੇਸ਼ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ। ਉਸ ਦਾ ਵਿਰੋਧੀ ਇੰਗਲੈਂਡ ਦਾ ਓਡੇਲ ਕਮਾਰਾ ਜ਼ਖਮੀ ਹੋਣ ਕਾਰਨ 70 ਕਿਲੋ ਭਾਰ ਵਰਗ ਦੇ ਫਾਈਨਲ ਲਈ ਰਿੰਗ ਵਿੱਚ ਉੱਤਰ ਹੀ ਨਹੀਂ ਸਕਿਆ।

ਭਾਰਤੀ ਮੁੱਕੇਬਾਜ਼ ਅਭਿਨਾਸ਼ ਜਾਮਵਾਲ ਨੇ ਵੀ 65 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਪਰ ਸਥਾਨਕ ਦਾਅਵੇਦਾਰ ਯੂਰੀ ਰੀਸ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਦੇ ਜਾਦੂਮਨੀ ਸਿੰਘ (50 ਕਿਲੋ), ਮਨੀਸ਼ ਰਾਠੌਰ (55 ਕਿਲੋ), ਸਚਿਨ (60 ਕਿਲੋ) ਅਤੇ ਵਿਸ਼ਾਲ (90 ਕਿਲੋਗ੍ਰਾਮ) ਨੇ ਕਾਂਸੇ ਦੇ ਤਗ਼ਮੇ ਜਿੱਤੇ।  ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ 10 ਮੈਂਬਰੀ ਟੀਮ ਉਤਾਰੀ ਸੀ। ਪੈਰਿਸ ਓਲੰਪਿਕ ਤੋਂ ਬਾਅਦ ਇਹ ਟੀਮ ਦਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਸੀ। -ਪੀਟੀਆਈ

Advertisement

Advertisement