For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਨੂੰ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਵਰਕਸ਼ਾਪ

10:13 AM Jun 05, 2024 IST
ਅਧਿਆਪਕਾਂ ਨੂੰ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਵਰਕਸ਼ਾਪ
ਵਰਕਸ਼ਾਪ ਮੌਕੇ ਇੰਚਾਰਜ ਦਾ ਸਵਾਗਤ ਕਰਦੇ ਹੋਏ ਸਕੂਲ ਮੈਂਬਰ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 4 ਜੂਨ
ਸਿੱਖੀ ਅਤੇ ਸਿsੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਆਈਸੀਟੀ ਅਧਿਆਪਕਾਂ ਨੂੰ ਬਦਲਦੇ ਸਮੇਂ ਅਨੁਸਾਰ ਨਵਾਂ ਸਿੱਖਣ, ਸਿੱਖਾਉਣ ਅਤੇ ਚਿੰਤਨ ਕਰਨ ਹਿੱਤ ਨਵੀਆਂ ਪਹਿਲ ਕਦਮੀਆਂ ਕਰਦਿਆਂ ਦੋ ਰੋਜ਼ਾ ਟੀਚਰ ਟਰੇਨਿੰਗ ਵਰਕਸ਼ਾਪ ਲਗਾਈ ਗਈ। ਦੀਵਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੇ ਨਿਰਦੇਸ਼ਾਂ ਅਨੁਸਾਰ ਸੀ.ਕੇ.ਡੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਦੇਖ-ਰੇਖ ਹੇਠ ਲਾਈ ਇਸ ਵਰਕਸ਼ਾਪ ਦਾ ਮੰਤਵ ਅਧਿਆਪਕਾਂ ਨੂੰ ਤਕਨੀਕੀ ਯੁੱਗ ਵਿੱਚ ਸਮੇਂ ਦਾ ਹਾਣੀ ਬਣਾਉਣ ਅਤੇ ਉਨ੍ਹਾਂ ਦੇ ਗਿਆਨ ਨੂੰ ਅਪਗ੍ਰੇਡ ਕਰਕੇ ਵਿਦਿਅਕ ਪੱਧਰ ਨੂੰ ਉਪਰ ਚੁੱਕਣਾ ਹੈ। ਆਈ.ਸੀ.ਟੀ ਸਿੱਖਿਆ ਖੇਤਰ ਦੇ ਵਿੱਚ ਮਾਹਿਰ ਸਟਾਰਟਕੋਡਿੰਗ ਦੀ ਟੀਮ ਦੁਆਰਾ ‘ਸਾਫਟਵੇਅਰ ਅਤੇ ਪ੍ਰੋਗਰਾਮਿੰਗ ਫੰਡਾਮੈਂਟਲਜ਼’ ਵਿਸ਼ੇ ’ਤੇ ਸਿਖਲਾਈ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਨਵੀ ਟੈਕਨਾਲੋਜੀ ਦੀ ਵਰਤੋਂ, ਕੋਡਿੰਗ ਚੁਣੌਤੀਆਂ ਨੂੰ ਡਿਜ਼ਾਇਨ ਕਰਨ ਦੇ ਨਾਲ-ਨਾਲ ਅਡੋਬ ਫਾਇਰ ਫਲਾਈ ਸਾਫਟਵੇਅਰ ਵੀ ਪੇਸ਼ ਕੀਤੇ ਗਏ ਅਤੇ ਆਈ.ਟੀ ਅਧਿਆਪਕਾਂ ਵੱਲੋਂ ਨਵੇਂ ਤਕਨੀਕੀ ਟੂਲਜ਼ ਬਾਰੇ ਵੀ ਚਰਚਾ ਕੀਤੀ ਗਈ।

Advertisement

Advertisement
Advertisement
Author Image

joginder kumar

View all posts

Advertisement