ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਤਣਾਅ ਪ੍ਰਬੰਧਨ’ ਵਿਸ਼ੇ ਬਾਰੇ ਵਰਕਸ਼ਾਪ

08:56 AM Jan 07, 2024 IST
ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕ।

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਜਨਵਰੀ
ਸੀਬੀਐੱਸਈ ਸੈਂਟਰ ਫਾਰ ਐਕਸੀਲੈਂਸ ਵੱਲੋਂ ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ ’ਤੇ ਅਧਿਆਪਕਾਂ ਲਈ ‘ਤਣਾਅ ਪ੍ਰਬੰੰਧਨ’ ਵਿਸ਼ੇ ਬਾਰੇ ਇੱਕ ਵਰਕਸ਼ਾਪ ਲਵਾਈ ਗਈ ਜਿਸ ਵਿੱਚ 60 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਦੀ ਸ਼ੁੁਰੂੂਆਤ ਪ੍ਰਮਾਤਮਾ ਅੱਗੇ ਅਰਦਾਸ ਤੇ ਦੀਪਮਾਲਾ ਮਗਰੋਂ ਹੋਈ। ਇਸ ਉਪਰੰਤ ਸੀਬੀਐੱਸਈ ਰਿਸੋਰਸ ਪਰਸਨ ਦਪਿੰਦਰ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਅਤੇ ਵਿੰਮੀ ਸੇਠੀ ਸਾਬਕਾ ਪੀਜੀਟੀ (ਅੰਗ੍ਰੇਜ਼ੀ) ਅੰਮ੍ਰਿਤਸਰ ਵੱਲੋਂ ਬੂਟੇ ਦਿੱਤੇ ਗਏ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸੰਭਾਲਣ ਵਿੱਚ ਤਣਾਅ ਪ੍ਰਬੰਧਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਤਣਾਅ ਦੇ ਕਾਰਨਾਂ ਬਾਰੇ ਵੀ ਦੱਸਿਆ ਅਤੇ ਇਨ੍ਹਾਂ ਨੂੰ ਪਛਾਨਣ ਲਈ ਲੱਛਣਾਂ ਅਤੇ ਦੂਰ ਕਰਨ ਲਈ ਉਪਾਅ ਦਿੱਤੇ। ਸਮੁੱਚੀ ਵਰਕਸ਼ਾਪ ਦੌਰਾਨ ਤਣਾਅ ਪ੍ਰਬੰਧਨ ਦੇ ਹੱਲਾਂ ਨੂੰ ਦੁਹਰਾਉਣ ਲਈ ਵਿਸ਼ੇ ਨਾਲ ਸਬੰਧਤ ਵੀਡੀਓਜ਼ ਵੀ ਦਿਖਾਈਆਂ ਗਈਆਂ। ਇਸ ਪ੍ਰੋਗਰਾਮ ਨੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤਣਾਅ ਕਾਬੂ ਕਰਨ ਅਤੇ ਘਟਾਉਣ ਦੇ ਤਰੀਕੇ ਸਿੱਖਣ ਦੇ ਯੋਗ ਬਣਾਇਆ। ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਨੇ ਵਰਕਸ਼ਾਪ ਕਰਵਾਉਣ ਲਈ ਸਕੂਲ ਦੀ ਸ਼ਲਾਘਾ ਕੀਤੀ। ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵਿਮੈੱਨ ਅੰਮ੍ਰਿਤਸਰ ਨੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

Advertisement
Advertisement