For the best experience, open
https://m.punjabitribuneonline.com
on your mobile browser.
Advertisement

ਹਰੀ ਕ੍ਰਾਂਤੀ ਵਿੱਚ ਏਆਈ ਤੇ ਡੇਟਾ ਸਾਇੰਸ ਦੀ ਭੂਮਿਕਾ ਬਾਰੇ ਵਰਕਸ਼ਾਪ

08:52 AM Oct 24, 2024 IST
ਹਰੀ ਕ੍ਰਾਂਤੀ ਵਿੱਚ ਏਆਈ ਤੇ ਡੇਟਾ ਸਾਇੰਸ ਦੀ ਭੂਮਿਕਾ ਬਾਰੇ ਵਰਕਸ਼ਾਪ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਭਾਰਤ ਵਿੱਚ ਭਵਿੱਖ ਦੀ ਹਰੀ ਕ੍ਰਾਂਤੀ ਵਿੱਚ ਏਆਈ ਅਤੇ ਡੇਟਾ ਸਾਇੰਸ ਦੀ ਭੂਮਿਕਾ ਬਾਰੇ ਵਰਕਸ਼ਾਪ ਕਰਵਾਈ ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਵਿੱਚ ਏਆਈ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ। ਪੰਜਾਬ ਰਾਜ ਖੇਤੀਬਾੜੀ ਮੰਡੀ ਬੋਰਡ ਦੇ ਆਈਟੀ ਹੈੱਡ ਅਤੇ ਸਿਸਟਮ ਐਨਾਲਿਸਟ ਡਾ. ਨਿਤਿਨ ਬਾਂਸਲ ਨੇ ਮੰਡੀਆਂ ਦੇ ਪ੍ਰਬੰਧਨ ਵਿੱਚ ਡੇਟਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਰੋਤਾਂ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਪ੍ਰਮੁੱਖ ਵਿਗਿਆਨੀ ਡਾ. ਨੀਰਜਾ ਗਰਗ ਨੇ ਦੱਸਿਆ ਕਿ ਕਿਵੇਂ 19-ਨਿਯੰਤਰਿਤ ਰੋਬੋਟਿਕਸ ਵਾਢੀ, ਛਾਂਟਣ ਅਤੇ ਸਿੰਚਾਈ ਪ੍ਰਬੰਧਨ ਵਰਗੇ ਕੰਮਾਂ ਨੂੰ ਸੁਚਾਰੂ ਬਣਾਉਂਦੇ ਹਨ। ਰਜਿੰਦਰ ਕੁਮਾਰ ਗਰਗ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਲਈ ਵਿਦਿਆਰਥੀਆਂ ਨੂੰ ਇਨੋਵੇਟਿਵ ਏਆਈ-ਅਧਾਰਿਤ ਸਟਾਰਟਅੱਪਸ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਏ.ਆਈ-ਪਾਵਰ ਖੇਤੀ ਸੰਦਾਂ ਨੂੰ ਵਿਕਸਤ ਕਰਨ ਲਈ ਐਗਰੀ-ਟੈਕ ਕੰਪਨੀਆਂ ਨਾਲ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਵਿਭਾਗ ਦੇ ਮੁਖੀ ਡਾ. ਗਗਨਦੀਪ ਨੇ ਅੰਕੜਾ ਵਿਸ਼ਲੇਸ਼ਣ ਦੇ ਸੰਕਲਪ ਬਾਰੇ ਜਾਣਕਾਰੀ ਦਿੱਤੀ।

Advertisement

Advertisement
Advertisement
Author Image

Advertisement