ਬਾਬੇ ਕੇ ਇੰਸਟੀਚਿਊਟ ਵਿੱਚ ਖੋਜ ਪ੍ਰਾਜੈਕਟ ਬਾਰੇ ਵਰਕਸ਼ਾਪ
ਪੱਤਰ ਪ੍ਰੇਰਕ
ਅਜੀਤਵਾਲ, 30 ਮਾਰਚ
ਬਾਬੇ ਕੇ ਇੰਸਟੀਚਿਊਟ ਆਫ਼ ਨਰਸਿੰਗ ਦੌਧਰ ਵਿੱਚ ਰਿਸਰਚ ਪ੍ਰਾਜੈਕਟ ਵਿਸ਼ੇ ’ਤੇ ਇੱਕ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਸ਼ਾਮ ਲਾਲ ਥਾਪਰ ਕਾਲਜ, ਲਾਲਾ ਲਾਜਪਤ ਰਾਏ ਕਾਲਜ, ਬਾਬਾ ਮੰਗਲ ਸਿੰਘ ਕਾਲਜ ਤੇ ਭਾਈ ਘਨ੍ਹੱਈਆ ਏਕਤਾ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ। ਸੈਮੀਨਾਰ ਦੇ ਪ੍ਰਬੰਧਕ ਮੈਡਮ ਸਿਮਰਜੀਤ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ।
ਵਰਕਸ਼ਾਪ ਵਿੱਚ ਐੱਮ.ਐੱਸਸੀ ਅਤੇ ਬੀ.ਐੱਸਸੀ ਕਲਾਸ ਦੇ ਵਿਦਿਆਰਥੀਆਂ ਨੂੰ ਰਿਸਰਚ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਸਹੀ ਵਿਸ਼ੇ ਦੀ ਚੋਣ, ਰਿਵਿਊ ਆਫ਼ ਲਿਟਰੇਚਰ ਅਤੇ ਰਿਸਰਚ ਮੈਥੋਡੋਲੋਜੀ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਰਿਸਰਚ ਦੀ ਵਰਤੋਂ ਬਾਰੇ ਸਿੱਖਿਆ। ਸੰਸਥਾ ਦੇ ਜਨਰਲ ਸੈਕਟਰੀ ਪਰਵਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਚੇਅਰਮੈਨ ਇੰਦਰਪਾਲ ਸਿੰਘ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਤੇ ਵਰਕਸ਼ਾਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਅਖੀਰ ਵਿੱਚ ਪ੍ਰਿੰਸੀਪਲ ਮੈਡਮ ਪੌਮੀ ਸਰਾਫ਼ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਰਕਸ਼ਾਪ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾਇਰੈਕਟਰ ਡਾ. ਰਾਘਵ ਤੇ ਡਾਇਰੈਕਟਰ ਬਰਜਿੰਦਰ ਸਿੰਘ ਮੌਜੂਦ ਸਨ।