For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ’ਵਰਸਿਟੀ ’ਚ ਤੰਦੂਰ ’ਤੇ ਬਣੇ ਪਕਵਾਨਾਂ ਬਾਰੇ ਵਰਕਸ਼ਾਪ

11:18 AM Nov 11, 2023 IST
ਦੇਸ਼ ਭਗਤ ’ਵਰਸਿਟੀ ’ਚ ਤੰਦੂਰ ’ਤੇ ਬਣੇ ਪਕਵਾਨਾਂ ਬਾਰੇ ਵਰਕਸ਼ਾਪ
ਵਰਕਸ਼ਾਪ ਦੌਰਾਨ ਤਿਆਰ ਕੀਤੇ ਪਕਵਾਨਾਂ ਨਾਲ ਪ੍ਰਬੰਧਕ। -ਫੋਟੋ: ਸੂਦ
Advertisement

ਅਮਲੋਹ: ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ, ਇੰਸਟੀਚਿਊਟ ਇਨੋਵੇਸ਼ਨ ਕੌਂਸਲ ਅਤੇ ਐਨਐਸਐਸ ਵਿੰਗ ਨੇ ਸਾਂਝੇ ਤੌਰ ’ਤੇ ਤੰਦੂਰ ਦੇ ਸੁਆਦਾਂ ਅਤੇ ਐਥਨਿਕ ਬੇਵਰਜਿਜ਼ ਬਾਰੇ ਵਰਕਸ਼ਾਪ ਕਰਵਾਈ। ਇਸ ਦਾ ਵਿਸ਼ਾ ‘ਰੋਸਟ ਐਨ ਸਿਪ’ ਉੱਤੇ ਆਧਾਰਤਿ ਸੀ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤੰਦੂਰ ਦੇ ਵੱਖ-ਵੱਖ ਪਕਵਾਨਾਂ ਅਤੇ ਐਥਨਿਕ ਬੇਵਰਜਿਜ਼ ਵਾਲੇ ਪਦਾਰਥ ਤਿਆਰ ਕਰਨ ਵਿੱਚ ਹੁਨਰਮੰਦ ਕਰਨਾ ਸੀ। ਇਸ ਮੌਕੇ ਸ਼ੈੱਫ (ਡਾ.) ਅਮਨ ਸ਼ਰਮਾ ਅਤੇ ਰਿੰਕੂ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਕੂਲ ਆਫ ਹੋਟਲ ਮੈਨੇਜਮੈਂਟ ਦੇ ਮੁਖੀ ਅਮਤਿ ਸਚਦੇਵਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਮਨੋਰਥ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਪੈਦਾ ਕਰਨਾ ਹੈ। ਡਾ. ਜੇਕੇ ਸ਼ਰਮਾ ਡਾਇਰੈਕਟਰ ਆਈਈਡੀਸੀ ਨੇ ਵਿਦਿਆਰਥੀਆਂ ਦਾ ਨਵੇਂ ਸਟਾਰਟਅਪ ਲਈ ਯੂਨੀਵਰਸਿਟੀ ਵਿੱਚ ਉਪਲਬਧ ਵੱਖ-ਵੱਖ ਹੈਂਡਹੋਲਡਿੰਗ ਸਕੀਮਾਂ ਬਾਰੇ ਵੀ ਮਾਰਗਦਰਸ਼ਨ ਕੀਤਾ। ਇਸ ਮੌਕੇ ਡਾ. ਐਲਐਸ ਬੇਦੀ, ਡਾ. ਆਰਕੇ ਸੋਨੀ ਅਤੇ ਡਾ. ਐਚਕੇ ਸਿੱਧੂ, ਰਾਕੇਸ਼ ਅਹਲਾਵਤ, ਦਿਲਮਨਪ੍ਰੀਤ, ਸੰਨੀ ਅਤੇ ਡਾ. ਮਨਪ੍ਰੀਤ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×