ਆਰੀਆ ਕੰਨਿਆ ਕਾਲਜ ਵਿੱਚ ਨਿਵੇਸ਼ ਬਾਰੇ ਵਰਕਸ਼ਾਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਆਰੀਆ ਕੰਨਿਆ ਕਾਲਜ ਵਿੱਚ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੀ ਪ੍ਰਬੰਧਕ ਡਾ. ਹੇਮਾ ਸੁਖੀਜਾ ਦੀ ਅਗਵਾਈ ਹੇਠ ਬੀਏ ਅਤੇ ਬੀਕਾਮ ਤੀਜੇ ਸਾਲ ਦੀਆਂ ਵਿਦਿਆਰਥਣਾਂ ਲਈ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਕਾਗ਼ਜ਼ ਪੱਤਰ ਆਦਿ ਕਰਨ ਬਾਰੇ ਜਾਗਰੂਕ ਕਰਨਾ ਅਤੇ ਸਮਾਰਟ ਨਿਵੇਸ਼ ਦੇ ਗੁਰ ਸਿਖਾਉਣਾ ਸੀ। ਕਾਰਜਸ਼ਾਲਾ ਦੇ ਉਦਘਾਟਨ ਮੌਕੇ ਡਾ. ਹੇਮਾ ਸੁਖੀਜਾ ਨੇ ਮੁੱਖ ਬੁਲਾਰਾ ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਦਾ ਪੌਦਾ ਦੇ ਕੇ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਰਜਸ਼ਾਲਾ ਦਾ ਮੁੱਖ ਮੰਤਵ ਵਿੱਤੀ ਸਾਖਰਤਾ ਦੇ ਨਾਲ ਨਾਲ ਨਿਵੇਸ਼ ਦੇ ਤਰੀਕਿਆਂ ਤੋਂ ਜਾਣੂ ਕਰਾਉਣਾ ਹੈ। ਮੁੱਖ ਬੁਲਾਰੇ ਦੀ ਭੂਮਿਕਾ ਸੇਬੀ ਤਹਿਤ ਸਮਾਰਟ ਟਰੇਨਰ ਵਿਸ਼ਵ ਦੀਪ ਸ਼ਰਮਾ ਨੇ ਨਿਭਾਈ, ਜਿਨਾਂ ਨੇ ਨਿਵੇਸ਼ ਦੇ ਵੱਖ ਵੱਖ ਸਾਧਨਾਂ ਜਿਵੇਂ ਸਟਾਕ, ਬਾਂਡ, ਮਿਊਚਲ ਫੰਡ ਤੇ ਰੀਅਲ ਅਸਟੇਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਵਿਦਿਆਰਥਣਾਂ ਸਹੀ ਨਿਵੇਸ਼ ਤੇ ਪੋਰਟਫੋਲਿਓ ਪ੍ਰਬੰਧਨ ਤੋਂ ਨਾ ਕੇਵਲ ਵਿੱਤੀ ਸਥਿਰਤਾ ਪਾ ਸਕਦੀਆਂ ਹਨ ਬਲਕਿ ਆਰਥਿਕ ਸੁੰਤਤਰ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਸੇਬੀ ਇਨਵੈਸਟਰ ਅਵੇਰਨੈੱਸ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਵਿਚ ਨਿਵੇਸ਼ਕਾਂ ਦੇ ਅਧਿਕਾਰਾਂ ਤੇ ਸੁਰੱਖਿਅਤ ਨਿਵੇਸ਼ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ। ਕਾਰਜਸ਼ਾਲਾ 100 ਵਿਦਿਆਰਥਣਾਂ ਨੇ ਹਿੱਸਾ ਲਿਆ। ਪਲੈਸਮੈਂਟ ਸੈੱਲ ਦੇ ਮੈਂਬਰਾਂ ਯੋਗਿਤਾ, ਹਿਮਾਨੀ, ਅੰਕਿਤਾ ਹੰਸ, ਤੰਨਵੀ, ਪ੍ਰਿਆ ਤੇ ਇਸ਼ਕਾ ਆਦਿ ਦੇ ਸਹਿਯੋਗ ਨਾਲ ਸੰਪਨ ਹੋਈ।