For the best experience, open
https://m.punjabitribuneonline.com
on your mobile browser.
Advertisement

ਰੁਜ਼ਗਾਰ ਦੇ ਰਸਤੇ ਤਲਾਸ਼ਣ ਬਾਰੇ ਵਰਕਸ਼ਾਪ

10:24 AM Mar 15, 2024 IST
ਰੁਜ਼ਗਾਰ ਦੇ ਰਸਤੇ ਤਲਾਸ਼ਣ ਬਾਰੇ ਵਰਕਸ਼ਾਪ
ਆਰੀਆ ਕਾਲਜ ’ਚ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨਾਲ ਕਾਲਜ ਸਟਾਫ ਤੇ ਮੁੱਖ ਮਹਿਮਾਨ।
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਮਾਰਚ
ਆਰੀਆ ਕੰਨਿਆ ਕਾਲਜ ਦੇ ਆਡੀਟੋਰੀਅਮ ਵਿੱਚ ਕਰੀਅਰ ਗਾਈਡੈਂਸ, ਪਲੇਸਮੈਂਟ ਸੈੱਲ ਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਇਕ ਸੋਚ, ਨਵੀਂ ਸੋਚ’ ਐੱਨਜੀਓ ਦੇ ਨਾਲ ਹੋਏ ਸਮਝੌਤੇ ਤਹਿਤ ‘ਰੁਜ਼ਗਾਰ ਦੇ ਰਸਤੇ ਤੇ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ, ਜਿਸਦਾ ਮੁੱਖ ਉਦੇਸ਼ ਰੁਜ਼ਗਾਰ ਲਈ ਰਸਤਿਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਨੂੰ ਸਮਝਣਾ ਸੀ। ਮੰਚ ਦਾ ਸੰਚਾਲਨ ਸੈੱਲ ਦੀ ਡਾ. ਹੇਮਾ ਮੁਖੀਜਾ ਨੇ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਚ ਵਿਦਿਆਰਥਣਾਂ ਨੂੰ ਆਪਣੀ ਸਮਰੱਥਾ ਨੂੰ ਵਿਕਸਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਜੋ ਰੁਜ਼ਗਾਰ ਦੇ ਲਈ ਵੱਖ-ਵੱਖ ਖੇਤਰਾਂ ਵਿਚ ਸਫ਼ਲਤਾ ਪ੍ਰਾਪਤ ਕਰ ਸਕਣ। ਕਾਰਜਸ਼ਾਲਾ ਵਿਚ ਸ਼ਸ਼ੀ ਗੁਪਤਾ ਫਾਊਂਡਰ ਪ੍ਰਧਾਨ ‘ਏਕ ਸੋਚ, ਨਵੀਂ ਸੋਚ’ ਐੱਨਜੀਓ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਸ਼ਸ਼ੀ ਗੁਪਤਾ ਨੇ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜੀ ਵਿਕਾਸ ਤੇ ਨੌਕਰੀ ਖੋਜ ਲਈ ਟਿਪਸ ਤੇ ਟਰਿੱਕਸ ਦੱਸੇ। ਉਨ੍ਹਾਂ ਨੇ ਹਰਿਆਣਾ ਰੁਜ਼ਗਾਰ ਦਫ਼ਤਰ ਦੀ ਆਨਲਾਈਨ ਵੈਬਸਾਈਟ ’ਤੇ ਵਿਦਿਆਰਥਣਾਂ ਦਾ ਰਜਿਸਟਰੇਸ਼ਨ ਵੀ ਕਰਵਾਇਆ ਤੇ ਇਸ ਦੇ ਲਾਭ ਬਾਰੇ ਸਮਝਾਇਆ। ਵਰਕਸ਼ਾਪ ਵਿਚ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇ ਨਾਲ ਹੀ ਉਨ੍ਹਾਂ ਨੂੰ ਅੱਗੇ ਦੀਆਂ ਯੋਜਨਾਵਾਂ ਦੀ ਤਿਆਰੀ ਕਰਨ ਦੇ ਤਰੀਕੇ ਵੀ ਦੱਸੇ। ਇਸ ਮੌਕੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਹਿਮਾਨੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੋਗਿਤਾ ਸਾਹਨੀ, ਡਾ. ਰੋਜੀ, ਸੁਰਭੀ, ਹਰਜੀਤ ਕੌਰ, ਅਕਵਿੰਦਰ ਕੌਰ, ਦੀਪਾ, ਸ਼ੈਂਕੀ, ਸ਼ਿਵਾਨੀ ਸ਼ਰਮਾ, ਦਾਮਿਨੀ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×