For the best experience, open
https://m.punjabitribuneonline.com
on your mobile browser.
Advertisement

ਰੁਜ਼ਗਾਰ, ਯੋਗਤਾ, ਹੁਨਰ ਸੁਧਾਰ ਸਬੰਧੀ ਕਾਰਜਸ਼ਾਲਾ ਸਮਾਪਤ

07:08 AM Mar 18, 2024 IST
ਰੁਜ਼ਗਾਰ  ਯੋਗਤਾ  ਹੁਨਰ ਸੁਧਾਰ ਸਬੰਧੀ ਕਾਰਜਸ਼ਾਲਾ ਸਮਾਪਤ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਗਿੱਲ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 17 ਮਾਰਚ
ਇੱਥੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਤਿੰਨ-ਰੋਜ਼ਾ ‘ਰੁਜ਼ਗਾਰ ਯੋਗਤਾ ਹੁਨਰ ਸੁਧਾਰ’ ਕਾਰਜਸ਼ਾਲਾ ਕਰਵਾਈ ਗਈ। ਪ੍ਰਿੰਸੀਪਲ ਪ੍ਰੋਫੈਸਰ ਇੰਦਰਜੀਤ ਸਿੰਘ, ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ, ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਕੌਰ ਦੀ ਨਿਗਰਾਨੀ ਹੇਠ ਕਰਵਾਈ ਗਈ ਕਾਰਜਸ਼ਾਲਾ ਦੌਰਾਨ ਕੋ-ਆਰਡੀਨੇਟਰ ਪ੍ਰੋਫੈਸਰ ਜਸਬਿੰਦਰ ਕੌਰ ਨੇ ਦੱਸਿਆ ਕਿ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਇਹ ਕਾਰਜਸ਼ਾਲਾ ਕਰਵਾਈ ਗਈ। ਨੰਦੀ ਫਾਊਂਡੇਸ਼ਨ ਦੇ ਪ੍ਰਾਜੈਕਟ ਮਹਿੰਦਰਾ ਪ੍ਰਾਈਡ ਕਲਾਸ ਰੂਮ ਸੀਐੱਸਆਰ ਦਾ ਹਿੱਸਾ ਇਸ ਤਿੰਨ- ਰੋਜ਼ਾ ਕਾਰਜਸ਼ਾਲਾ ਵਿੱਚ ਵੱਖ-ਵੱਖ ਕੋਰਸਾਂ ਵਿਚ ਡਿਗਰੀ ਕਰ ਰਹੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੇ ਪੂਰੀ ਦਿਲਚਸਪੀ ਨਾਲ ਹਿੱਸਾ ਲਿਆ। ਨੰਦੀ ਫਾਊਂਡੇਸ਼ਨ ਐੱਮਪੀਸੀ ਟਰੇਨਰ ਸ਼ਵੇਤਾ ਅਰੋੜਾ ਸਮੇਤ ਮਹਿਮਾਨਾਂ ਦਾ ਪ੍ਰਿੰਸੀਪਲ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਸਵਾਗਤ ਕੀਤਾ। ਕਾਰਜਸ਼ਾਲਾ ਵਿਚ ਸਵੈ-ਜਾਗਰੂਕਤਾ, ਸਰੀਰ ਦੀ ਭਾਸ਼ਾ, ਪ੍ਰੋਫੈਸ਼ਨਲ ਗਰੂਮਿੰਗ, ਰੀਜ਼ਿਊਮ ਮੇਕਿੰਗ, ਗਰੁੱਪ ਚਰਚਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਅੰਤ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਅਮਨਪ੍ਰੀਤ ਕੌਰ ਬੀ.ਐੱਸ.ਸੀ ਨੇ ਅੱਵਲ, ਰੁਕਮਣੀ ਸ਼ਰਮਾ ਬੀ.ਸੀ.ਏ ਨੇ ਦੂਜਾ ਅਤੇ ਰਮਨਜੋਤ ਕੌਰ ਬੀ.ਕਾਮ (ਤੀਜਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Author Image

sanam grng

View all posts

Advertisement
Advertisement
×