For the best experience, open
https://m.punjabitribuneonline.com
on your mobile browser.
Advertisement

ਆਰੀਆ ਕਾਲਜ ਵਿੱਚ ਸੰਚਾਰ ਬਾਰੇ ਵਰਕਸ਼ਾਪ

07:21 AM Oct 17, 2024 IST
ਆਰੀਆ ਕਾਲਜ ਵਿੱਚ ਸੰਚਾਰ ਬਾਰੇ ਵਰਕਸ਼ਾਪ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਕਤੂਬਰ
ਆਰੀਆ ਕੰਨਿਆ ਕਾਲਜ ਦੇ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਤੇ ਨੰਦੀ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਮਿਊੁਨਿਕੇਸ਼ਨ ਸਕਿੱਲਜ਼ ਬਾਰੇ ਸਪਤਾਹਿਕ ਕਾਰਜਸ਼ਾਲਾ ਦੀ ਸ਼ੁਰੂਆਤ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਭੌਤਿਕ ਵਿਭਾਗ ਦੀ ਮੁਖੀ ਸੰਜੁਲ ਗੁਪਤਾ, ਮੁੱਖ ਬੁਲਾਰੇ ਸਾਫਟ ਸਕਿੱਲ ਟਰੇਨਰ ਹਰਿਤਾ, ਪ੍ਰਬੰਧਕ ਡਾ. ਹੇਮਾ ਸੁਖੀਜਾ ਤੇ ਮੈਂਬਰਾਂ ਵਲੋੋਂ ਕੀਤੀ ਗਈ। ਇਸ ਤੋਂ ਪਹਿਲਾਂ ਸੰਜੁਲ ਗੁਪਤਾ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਚਾਰ ਦਾ ਹੁਨਰ ਅੱਜ ਕੱਲ੍ਹ ਦੇ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਹ ਨਾ ਸਿਰਫ ਵਿਅਕਤੀ ਦੇ ਵਿਅਕਤੀਤਵ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਸਮਾਜ ਵਿਚ ਮਜ਼ਬੂਤੀ ਤੇ ਸਹਿਯੋਗ ਵਿਚ ਵੀ ਵਾਧਾ ਕਰਦਾ ਹੈ। ਡਾ. ਹੇਮਾ ਮੁਖੀਜਾ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਚੰਗੀ ਸੰਚਾਰ ਵਾਲੇ ਵਿਅਕਤੀ ਆਪਣੇ ਵਿਚਾਰਾਂ ਨੂੰ ਸਪਸ਼ਟ ਰੂਪ ਨਾਲ ਵਿਅਕਤ ਕਰ ਸਕਦੇ ਹਨ।
ਮੁੱਖ ਬੁਲਾਰੇ ਹਰਿਤਾ ਨੇ ਕਿਹਾ ਕਿ ਸੰਚਾਰ ਹੁਨਰ ਦਾ ਵਿਕਾਸ ਸਿੱਖਿਆ ਤੋਂ ਹੁੰਦਾ ਹੈ ਤੇ ਇਸ ਵਿਚ ਨਿਯਮਤ ਅਭਿਆਸ ਦੀ ਲੋੜ ਹੁੰਦੀ ਹੈ। ਵਿਦਿਆਰਥਣਾਂ ਨੂੰ ਸਹੀ ਸਮੇਂ ’ਤੇ ਸਹੀ ਤਰੀਕੇ ਨਾਲ ਸੰਵਾਦ ਕਰਨਾ ਸਿੱਖਣਾ ਚਾਹੀਦਾ ਹੈ। ਕਾਰਜਸ਼ਾਲਾ ਵਿਚ ਛੇ ਦਿਨ ਤਕ ਸਾਫਟ ਸਕਿੱਲ ਟਰੇਨਰ ਹਰਿਤਾ ਸਾਫਟ ਸਕਿਲ, ਕਮਿਊਨਿਕੇਸ਼ਨ ਸਕਿੱਲ, ਲਾਈਫ ਸਕਿੱਲਸ ਤੇ ਇੰਟਰਵਿਊ ਦੀ ਮਦਦ ਨਾਲ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਕਰਨਗੇ।
ਇਸ ਕਾਰਜਸ਼ਾਲਾ ਵਿਚ ਬੀਏ, ਬੀਐੱਸਸੀ, ਬੀਕਾਮ ਤੇ ਬੀਸੀਏ ਆਖਰੀ ਸਾਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਕਾਰਜਸ਼ਾਲਾ ਨੂੰ ਸਫਲ ਬਣਾਉਣ ’ਚ ਯੋਗਿਤਾ, ਅੰਕਿਤਾ ਹੰਸ, ਹਿਮਾਨੀ ਬੰਸਲ, ਸੁਰਭੀ, ਤਨਵੀ, ਪ੍ਰਿਆ, ਪੂਜਾ ਤੇ ਇਸ਼ਕਾ ਦਾ ਭਰਪੂਰ ਯੋਗਦਾਨ ਰਿਹਾ।

Advertisement

Advertisement
Advertisement
Author Image

Advertisement