ਆਦਰਸ਼ ਸਕੂਲ ਵਿੱਚ ਅਧਿਆਪਕਾਂ ਲਈ ਵਰਕਸ਼ਾਪ
07:55 AM Jul 05, 2024 IST
ਲੁਧਿਆਣਾ:
Advertisement
ਸਥਾਨਕ ਆਦਰਸ਼ ਪਬਲਿਕ ਸਕੂਲ ਕਪਿਲ ਪਾਰਕ ਲੁਧਿਆਣਾ ਵਿੱਚ ਅਧਿਆਪਕਾਂ ਲਈ ਇੱਕ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਵਿੱਚ ਡਾ. ਬਬੀਤਾ ਅਰੋੜਾ ਅਤੇ ਡਾ. ਪੂਨਮ ਬਾਲਾ ਨੇ ਮੁੱਖ ਬੁਲਾਰਿਆਂ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਆਪਣੀ ਪੜ੍ਹਾਉਣ ਸ਼ਕਤੀ ਵਧਾਉਣ ਲਈ ਖੁਦ ਵੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮਾਂ ਸੂਚੀ ਬਣਾਉਣ, ਚਿੰਤਾ-ਮੁਕਤ ਰਹਿਣ, ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਨੂੰ ਸਮਝਣ ਅਤੇ ਅਪਨਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਅੰਮ੍ਰਿਤਾ ਬਾਂਸਲ ਨੇ ਬੁਲਾਰਿਆਂ ਦਾ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ
Advertisement
Advertisement