For the best experience, open
https://m.punjabitribuneonline.com
on your mobile browser.
Advertisement

ਚਿੱਟਫੰਡ ਕੰਪਨੀ ਦੀ ਲੁੱਟ ਖ਼ਿਲਾਫ਼ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ

08:37 AM Apr 12, 2024 IST
ਚਿੱਟਫੰਡ ਕੰਪਨੀ ਦੀ ਲੁੱਟ ਖ਼ਿਲਾਫ਼ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ
ਮਜ਼ਦੂਰ ਮੁਕਤੀ ਮੋਰਚਾ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਚਿਟਫੰਡ ਕੰਪਨੀ ਦੇ ਪੀੜਤਾਂ ਨਾਲ ਜੀਪੀਐੱਫ ਕੰਪਲੈਕਸ ਵਿੱਚ ਨਿਰਮਲ ਸਿੰਘ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ। ਪੀੜਤ ਪਰਿਵਾਰਾਂ ਨੇ ਪੁਲੀਸ ਵੱਲੋਂ ਚਿਟਫੰਡ ਕੰਪਨੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਟਫੰਡ ਕੰਪਨੀਆਂ ਦੀ ਲੁੱਟ ਦਾ ਮਸਲਾ ਚੋਣਾਂ ਵਿੱਚ ਉਠਾਉਣ ਦੀ ਗੱਲ ਆਖੀ।
ਸੀਪੀਆਈ ਐਮ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਛਾਜਲੀ ਨੇ ਕਿਹਾ ਕਿ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਚਿੱਟ ਫੰਡ ਕੰਪਨੀਆਂ ਬਣਾ ਕੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਿੱਟ ਫੰਡ ਕੰਪਨੀਆਂ ਤੋਂ ਪੀੜਤ ਸ਼ਮਸ਼ੇਰ ਸਿੰਘ ਵਾਸੀ ਲਹਿਰਾਗਾਗਾ ਨੇ ਦਰਖਾਸਤ ਦਿੱਤੀ ਅਤੇ ਕਾਰਵਾਈ ਨੂੰ ਤਿੰਨ ਮਹੀਨੇ ਹੋਣ ’ਤੇ ਵੀ ਪੁਲੀਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਿਸ ਕਰਕੇ ਲੋਕਾਂ ਵਿੱਚ ਰੋਸ ਹੈ। ਇਸ ’ਤੇ ਜਥੇਬੰਦੀ ਨੇ 15 ਅਪਰੈਲ ਨੂੰ ਥਾਣੇ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਪੀੜਤ ਲੱਖਾਂ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਕੌਰ ਪਿਸ਼ੌਰ,ਦਲਵਾਰਾ ਸਿੰਘ, ਗੁਰਵਿੰਦਰ ਕੌਰ ਸੇਖੂਵਾਸ, ਕਾਮਰੇਡ ਮਹਿੰਦਰ ਬਾਗੀ ਤੇ ਪੱਪੂ ਸਿੰਘ ਖੋਖਰ ਆਦਿ ਨੇ ਸੰਬੋਧਨ ਕੀਤਾ।

Advertisement

Advertisement
Author Image

Advertisement
Advertisement
×