ਮਜ਼ਦੂਰਾਂ ਵੱਲੋਂ ਪਠਾਨਕੋਟ ਵਿੱਚ ਪ੍ਰਦਰਸ਼ਨ
ਐੱਨਪੀ ਧਵਨ
ਪਠਾਨਕੋਟ, 29 ਜਨਵਰੀ
ਨਗਰ ਨਿਗਮ ਦੀਆਂ ਸਮੂਹ ਸ਼ਾਖਾਵਾਂ ਵੱਲੋਂ ਪਠਾਨਕੋਟ ਦੇ ਵਾਲਮੀਕਿ ਚੌਕ ਵਿੱਚ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਾਰਨ ਸ਼ਹਿਰ ਪੂਰੀ ਤਰ੍ਹਾਂ ਜਾਮ ਹੋ ਗਿਆ। ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲੀਸ ਨੇ ਨੋ-ਐਂਟਰੀ ਜ਼ੋਨ ਤੋਂ ਵਾਹਨਾਂ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦਿੱਤੀ। ਧਰਨੇ ’ਤੇ ਬੈਠੇ ਮਜ਼ਦੂਰਾਂ ਕਾਰਨ ਸ਼ਹਿਰ ਵਿੱਚ ਅਚਾਨਕ ਟਰੈਫਿਕ ਜਾਮ ਹੋ ਗਿਆ। ਇਸ ਸਮੇਂ ਦਿੱਤੇ ਗਏ ਧਰਨੇ ਵਿੱਚ ਆਲ ਇੰਡੀਆ ਸਫ਼ਾਈ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਸਵਰਨ, ਜਨਰਲ ਸਕੱਤਰ ਰਾਜੇਸ਼ ਚੰਦੀ, ਬੀਐੱਮਐੱਸ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ, ਪੰਕਜ ਹੰਸ, ਜਾਨੂ ਚਲੋਤਰਾ, ਵਿਕਰਮਜੀਤ, ਵਿਕਰਮ ਸਿੰਘ, ਦੀਪਕ ਕੁਮਾਰ, ਅਜੈ ਬੈਂਸ, ਦੀਪਕ ਕੁਮਾਰ, ਸੁਦੇਸ਼ ਬੱਬੀ, ਮਨੋਜ ਭੱਟੀ, ਵਿਨੋਦ ਕੁਮਾਰ ਆਦਿ ਹਾਜ਼ਰ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਫ਼ਾਈ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਮੇਸ਼ ਕਾਟੋ ਅਤੇ ਜਨਰਲ ਸਕੱਤਰ ਰਮੇਸ਼ ਦਰੋਗਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੂੰ ਕਦੇ ਬਰਦਾਸ਼ਤ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ’ਤੇ ਐੱਨਐੱਸਏ ਲਗਾਇਆ ਜਾਵੇ।