For the best experience, open
https://m.punjabitribuneonline.com
on your mobile browser.
Advertisement

ਦਿਹਾੜੀ ਦਾ ਸਮਾਂ ਵਧਾਉਣ ਖ਼ਿਲਾਫ਼ ਮਜ਼ਦੂਰ ਗਰਜੇ

09:02 AM Oct 17, 2023 IST
ਦਿਹਾੜੀ ਦਾ ਸਮਾਂ ਵਧਾਉਣ ਖ਼ਿਲਾਫ਼ ਮਜ਼ਦੂਰ ਗਰਜੇ
ਦਿੜ੍ਹਬਾ ਵਿੱਚ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ (ਪੰਜਾਬ) ਦਾ ਆਗੂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਕਤੂਬਰ
ਕਿਰਤ ਵਿਭਾਗ ਵੱਲੋਂ ਦਿਹਾੜੀ ਦਾ ਸਮਾਂ ਬਾਰ੍ਹਾਂ ਘੰਟੇ ਕਰਨ ’ਤੇ ਆਧਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੰਭੀਰ ਨੋਟਿਸ ਲੈਂਦਿਆਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਇੱਥੇ ਮਨਿੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸ਼ੇਖ਼ੂਪੁਰ ਤੋਂ ਮਨਿੀ ਸਕੱਤਰੇਤ ਪਟਿਆਲਾ ਤੱਕ ਵਾਹਨ ਮਾਰਚ ਵੀ ਕੀਤਾ। ਇਸ ਦੌਰਾਨ ਹੀ ਪ੍ਰਦਰਸ਼ਨਕਾਰੀਆਂ ਨੇ ਇੱਥੇ ਤਹਿਸੀਲਦਾਰ ਜੀਨਸੂ ਬਾਂਸਲ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿਤਾ। ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ, ਸੂਬਾਈ ਆਗੂ ਪ੍ਰਗਟ ਕਾਲਾਝਾੜ, ਜਰਨੈਲ ਸਦਰਪੁਰਾ, ਸਤਿਗੁਰ ਤਰੌੜਾ, ਗੁਰਸੇਵਕ ਖੇੜੀਮੱਲਾਂ, ਦਵਿੰਦਰ ਗੱਜੂਮਾਜਰਾ, ਹਰਜਿੰਦਰ ਫੌਜੀ, ਕਸ਼ਮੀਰ ਭੇਡਪੁਰਾ, ਸੁਖਵਿੰਦਰ ਚੂਹੜਪੁਰ, ਕਮਲ ਖੇੜੀਮੱਲਾਂ, ਗੁਰਨਾਮ ਸਵਾਜਪੁਰ ਤੇ ਗੁਰਮੀਤ ਸਦਰਪੁਰਾ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਦਾ ਕਹਿਣਾ ਸੀ ਕਿ ਕਿਹਾ ਕਿ ਕਿਰਤ ਵਿਭਾਗ ਵੱਲੋਂ ਕਿਰਤੀਆਂ ਵਿਰੋਧੀ ਓਵਰਟਾਈਮ/ਕੰਮ ਘੰਟੇ ਤਬਦੀਲੀ ਦਾ 20 ਸਤੰਬਰ ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਅੰਤਰਰਾਸ਼ਟਰੀ ਕਿਰਤ ਕਾਨੂੰਨਾਂ ਦੀ ਉਲੰਘਣਾ ਤੇ ਕਿਰਤੀਆਂ ਦੇ ਸਮਾਜਿਕ ਕਾਰਜਾਂ ਨੂੰ ਪ੍ਰਭਾਵਿਤ ਕਰੇਗਾ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਲਈ 8 ਘੰਟਿਆਂ ਦੀ ਬਜਾਏ 12 ਘੰਟੇ ਕੰਮ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਪੰਜਾਬ ਭਰ ’ਚ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਦੇ ਨਾਮ ਦਿੱਤੇ ਜਾ ਰਹੇ ਮੰਗ ਪੱਤਰ ਦੀ ਲੜੀ ਤਹਿਤ ਐੱਸਡੀਐੱਮ ਦਿੜ੍ਹਬਾ ਦੇ ਤਹਿਸੀਲਦਾਰ ਗੁਰਲੀਨ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਸਕੱਤਰ ਲਖਵੀਰ ਸਿੰਘ ਲੌਂਗੋਂਵਾਲ ਅਤੇ ਇਲਾਕਾ ਪ੍ਰਧਾਨ ਬੂਟਾ ਸਿੰਘ ਗੁੱਜਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 12 ਘੰਟੇ ਵਾਲਾ ਨੋਟੀਫਿਕੇਸ਼ਨ ਮਜ਼ਦੂਰ ਵਿਰੋਧੀ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾ ਅਉਣ ਵਾਲੇ ਦਿਨਾਂ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਗਸੀਰ ਸਿੰਘ ਕੈਪਰ, ਰਾਜ ਸਿੰਘ ਜਨਾਲ, ਸਤਗੁਰ ਸਿੰਘ ਗੁੱਜਰਾਂ, ਬਿੱਕਰ ਸਿੰਘ ਤੂਰਵੰਜਾਰਾ, ਰਾਣੀ ਕੋਰ ਕੈਪਰ, ਡਾ ਲਖਵਿੰਦਰ ਸਿੰਘ ਤਰੰਜੀਖੇੜਾ ਨੇ ਵੀ ਸੰਬੋਧਨ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦਾ ਕੰਮ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਸੁਖਵਿੰਦਰ ਸਿੰਘ ਸਟੈਨੋ ਟਾਈਪਿਸਟ ਐੱਸ ਡੀ ਐਮ ਦਫਤਰ ਲਹਿਰਾਗਾਗਾ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਕੇ ਮਜ਼ਦੂਰਾਂ ’ਤੇ ਹੋਰ ਬੋਝ ਲੱਦ ਦਿੱਤਾ ਹੈ।

Advertisement

Advertisement
Author Image

Advertisement
Advertisement
×