ਕਾਂਗਰਸ, ਭਾਜਪਾ ਤੇ ‘ਆਪ’ ਦੇ ਵਰਕਰ ਆਪਸ ’ਚ ਭਿੜੇ
08:45 AM Jun 02, 2024 IST
ਲੁਧਿਆਣਾ (ਟਨਸ): ਵੋਟਿੰਗ ਦੌਰਾਨ ਅੱਜ ਇਸਲਾਮੀਆ ਸਕੂਲ ਰੋਡ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਭਾਜਪਾ ਤੇ ਕਾਂਗਰਸੀ ਵਰਕਰ ਆਪਸ ’ਚ ਉਲਝ ਗਏ। ਪਹਿਲਾਂ ਹਲਕੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਗੱਲ ਹੱਥੋਪਾਈ ਤੱਕ ਪੁੱਜ ਗਈ। ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਸ਼ਾਮ ਸੁੰਦਰ ਮਲਹੋਤਰਾ ਤੇ ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ। ਇਸੇ ਤਰ੍ਹਾਂ ਕੈਲਵਰੀ ਚਰਚ ਦੇ ਨਜ਼ਦੀਕ ਬਣੇ ਬੂਥ ’ਤੇ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਕਾਂਗਰਸੀ ਬੂਥ ਏਜੰਟ ਨਾਲ ਬਹਿਸ ਹੋ ਗਈ। ਇਸ ਦੌਰਾਨ ਕਾਂਗਰਸੀ ਬੂਥ ਏਜੰਟ ਨੇ ਦੋਸ਼ ਲਾਇਆ ਕਿ ਪੱਪੀ ਨੇ ਉਨ੍ਹਾਂ ਦੇ ਨਾਲ ਧੱਕਾ ਮੁੱਕੀ ਕੀਤੀ ਅਤੇ ਉਨ੍ਹਾਂ ਨਾਲ ਆਏ ਸਮਰਥਕਾਂ ਨਾਲ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਪੁੱਜੇ ਰਾਜਾ ਵੜਿੰਗ ਦੀ ਵੀ ‘ਆਪ’ ਆਗੂਆਂ ਨਾਲ ਬਹਿਸ ਹੋ ਗਈ।
Advertisement
Advertisement
Related News
Advertisement