ਉਸਾਰੀ ਕੰਮ ਬੰਦ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ
06:57 AM Nov 20, 2024 IST
ਨਵੀਂ ਦਿੱਲੀ:
Advertisement
ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਨਿਰਮਾਣ ਉਸਾਰੀਆਂ ’ਤੇ ਲਾਈਆਂ ਪਾਬੰਦੀਆਂ ਕਾਰਨ ਇਸ ਕੰਮ ਵਿੱਚ ਜੁੜੇ ਮਜ਼ਦੂਰਾਂ ਅੱਗੇ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ। ਅਜਿਹੇ ਮਜ਼ਦੂਰਾਂ ਨੇ ਕਿਹਾ ਕਿ ਜੇ ਕੰਮ ਨਾ ਮਿਲਿਆ ਤਾਂ ਉਨ੍ਹਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਦਿਹਾੜੀ ਮਜ਼ਦੂਰ ਸੁਮਨ ਦਾ ਕਹਿਣਾ ਹੈ ਕਿ ਜੇ ਉਹ ਘਰ ਬੈਠ ਗਏ ਤਾਂ ਖਾਵਾਂਗੇ ਕੀ। ਬੱਚਿਆਂ ਨੂੰ ਕੀ ਖਿਲਾਵਾਂਗੇ। ਉਸ ਨੇ ਆਪਣੇ ਦੋ ਬੱਚਿਆਂ ਦੇ ਭੋਜਨ ਲਈ ਸਰਕਾਰੀ ਮਦਦ ਲੈਣ ਲਈ ਕਾਰਡ ਦਾ ਨਵੀਨੀਕਰਨ ਕਰਵਾਇਆ ਹੈ। ਉਸ ਨੇ ਕਿਹਾ ਕਿ ਇਸ ਨਾਲ ਕੋਈ ਲਾਭ ਨਹੀਂ। ਉਧਰ, ਬਾਬੂਰਾਮ (63) ਨੇ ਕਿਹਾ ਕਿ ਉਹ ਪਹਿਲਾਂ ਹੀ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਹੁਣ ਉਸਾਰੀ ਕੰਮਾਂ ’ਤੇ ਰੋਕ ਲਗਾਉਣ ਨਾਲ ਉਹ ਪ੍ਰੇਸ਼ਾਨ ਹੋ ਗਿਆ ਹੈ। ਉਸ ’ਤੇ ਤਿੰਨ ਲੱਖ ਦਾ ਕਰਜ਼ ਹੈ। ਇੰਜ ਹੀ ਰਾਜੇਸ਼ ਕੁਮਾਰ (42) ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ਦੇ ਵਿਆਹ ਲਈ ਕਰਜ਼ ਲੈਣਾ ਪਿਆ। ਜੋ ਉਸਾਰੀ ਦਾ ਕੰਮ ਬੰਦ ਹੋਣ ਕਾਰਨ ਮੋੜਨਾ ਮੁਸ਼ਕਲ ਜਾਪਦਾ ਹੈ। -ਪੀਟੀਆਈ
Advertisement
Advertisement