ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਏ ਮਜ਼ਦੂਰ; ਇਕ ਗੰਭੀਰ ਜ਼ਖ਼ਮੀ

10:24 AM Apr 01, 2024 IST
featuredImage featuredImage
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਰਤੀਆ, 31 ਮਾਰਚ
ਸ਼ਹਿਰ ਦੇ ਲਾਲੀ ਰੋਡ ’ਤੇ ਸਥਿਤ ਇੱਕ ਘਰ ਵਿੱਚ ਸ਼ੈੱਡ ਦਾ ਨਿਰਮਾਣ ਕਰਦੇ ਸਮੇਂ ਉਪਰੋਂ ਲੰਘ ਰਹੀ ਹਾਈ ਵੋਲਟੇਜ ਬਿਜਲੀ ਦੀ ਤਾਰ ਤੋਂ ਤਿੰਨ ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਕਾਰਨ ਇਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਅਗਰੋਹਾ ਮੈਡੀਕਲ ਰੈਫਰ ਕੀਤਾ ਗਿਆ ਹੈ। ਮਜ਼ਦੂਰਾਂ ਨੂੰ ਕਰੰਟ ਲੱਗਣ ਦੀ ਸੂਚਨਾ ਮਿਲਦੇ ਹੀ, ਜਿੱਥੇ ਪੁਲੀਸ ਸਹਾਇਤਾ 112 ਦੀ ਟੀਮ ਮੌਕੇ ’ਤੇ ਪਹੁੰਚੀ, ਉਥੇ ਐਂਬੂਲੈਂਸ ਦੇ ਸਹਿਯੋਗ ਨਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬਿਜਲੀ ਦੇ ਕਰੰਟ ਨਾਲ ਪ੍ਰਭਾਵਿਤ ਹੋਏ ਪਿੰਡ ਹਮਜਾਪੁਰ ਦੇ ਦਲਜੀਤ ਸਿੰਘ ਅਤੇ ਅਜੈ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਜਣੇ ਸ਼ਹਿਰ ਦੇ ਲਾਲੀ ਰੋਡ ’ਤੇ ਸਥਿਤ ਦਵਿੰਦਰ ਸਿੰਘ ਦੇ ਘਰ ਵਿੱਚ ਪਿਛਲੇ 2 ਦਿਨਾਂ ਤੋਂ ਸ਼ੈੱਡ ਦਾ ਨਿਰਮਾਣ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਨਿਰਮਾਣ ਦੌਰਾਨ ਉਹ ਤਿੰਨੇ ਹੀ ਸ਼ੈੱਡ ਦੇ ਉਪਰ ਖੜ੍ਹੇ ਸੀ ਅਤੇ ਇਸ ਦੌਰਾਨ ਉਹ ਡਰਿੱਲ ਰਾਹੀਂ ਮੋਰੀ ਕਰ ਕੇ ਨੱਟ ਕਸ ਰਹੇ ਸਨ। ਮਜ਼ਦੂਰਾਂ ਨੇ ਦੱਸਿਆ ਕਿ ਜਿਵੇਂ ਹੀ ਸ਼ੈੱਡ ਵਿਚ ਕਰੰਟ ਆਇਆ ਤਾਂ ਬਿਜਲੀ ਦੇ ਝਟਕੇ ਨਾਲ ਉਹ ਤਿੰਨੇ ਹੇਠਾਂ ਡਿੱਗ ਗਏ। ਉਨ੍ਹਾਂ ਦੱਸਿਆ ਕਿ ਇਸ ਕਰੰਟ ਕਾਰਨ ਉਨ੍ਹਾਂ ਨੂੰ ਮਾਮੂਲੀ ਝਟਕਾ ਲੱਗਿਆ ਹੈ, ਜਦੋਂਕਿ ਉਨ੍ਹਾਂ ਦੇ ਇਕ ਸਾਥੀ ਅਜੈ ਦੇ ਸਰੀਰ ’ਤੇ ਬਿਜਲੀ ਦੇ ਪ੍ਰਭਾਵ ਨਾਲ ਗਹਿਰੇ ਜ਼ਖ਼ਮ ਹੋ ਗਏ ਹਨ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ ਉਕਤ ਘਰ ਵਿਚ ਬਿਜਲੀ ਦੇ ਕਰੰਟ ਦੀ ਘਟਨਾ ਵਾਪਰੀ ਤਾਂ ਲੋਕਾਂ ਨੇ ਤੁਰੰਤ ਹੀ ਇਸ ਦੀ ਸੂਚਨਾ ਪੁਲੀਸ ਸਹਾਇਤਾ 112 ਤੋਂ ਇਲਾਵਾ ਐਂਬੂਲੈਂਸ ਗੱਡੀ ਨੂੰ ਦੇ ਦਿੱਤੀ, ਜਿਸ ਦੀ ਮੱਦਦ ਨਾਲ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

Advertisement

Advertisement