ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਲ ਦੇ ਦੋਸ਼ ਹੇਠ ਮਜ਼ਦੂਰ ਗ੍ਰਿਫ਼ਤਾਰ

03:01 PM Jun 30, 2023 IST

ਪੱਤਰ ਪ੍ਰੇਰਕ

Advertisement

ਹੰਡਿਆਇਆ, 29 ਜੂਨ

ਇੱਥੇ ਬੀਤੀ ਰਾਤ ਕਸਬਾ ਹੰਡਿਆਇਆ ਵਿੱਚ ਪਰਵਾਸੀ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਮੂੰਗੀਆ ਰਿਸ਼ੀ ਦੇਵ ਤੇ ਉਸ ਦਾ ਸਾਥੀ ਪ੍ਰਮੋਦ ਕੁਮਾਰ (ਕਾਤਲ) ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ। ਝੋਨਾ ਲਾਉਣ ਲਈ ਇਕੱਠੇ ਹੀ ਕਸਬਾ ਹੰਡਿਆਇਆ ਪੁੱਜੇ ਸਨ ਅਤੇ ਇਸ ਪਿੰਡ ਦੇ ਕਿਸਾਨ ਕੁਲਦੀਪ ਸਿੰਘ ਦੇ ਖੇਤਾਂ ਵਿੱਚ ਆਪਣੇ ਕੁੱਝ ਹੋਰ ਸਾਥੀਆਂ ਨਾਲ ਝੋਨਾ ਲਾਉਣ ਦਾ ਠੇਕਾ ਲਿਆ ਸੀ। ਲੰਘੀ ਰਾਤ ਮ੍ਰਿਤਕ ਦਾ ਪ੍ਰਮੋਦ ਕੁਮਾਰ ਨਾਲ ਝਗੜਾ ਹੋ ਗਿਆ ਸੀ। ਪ੍ਰਮੋਦ ਨੇ ਉਸ ‘ਤੇ ਕੁਹਾੜੀ ਨਾਲ ਵਾਰ ਕਰ ਦਿੱਤਾ। ਚੌਕੀ ਇੰਚਾਰਜ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ ਹੈ।

Advertisement

Advertisement
Tags :
ਗ੍ਰਿਫ਼ਤਾਰਮਜ਼ਦੂਰ
Advertisement