ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਡੀਆਂ ਵਿੱਚ ਘੱਟ ਮਜ਼ਦੂਰੀ ਮਿਲਣ ਕਾਰਨ ਮਜ਼ਦੂਰ ਨਿਰਾਸ਼

11:19 AM Sep 11, 2024 IST
ਦਾਣਾ ਮੰਡੀ ਰਾਏਕੋਟ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਮਜ਼ਦੂਰ ਆਗੂ।

ਸੰਤੋਖ ਗਿੱਲ
ਰਾਏਕੋਟ, 10 ਸਤੰਬਰ
ਪੰਜਾਬ ਦੀਆਂ ਲਗਭਗ 153 ਮੰਡੀਆਂ ਅਤੇ 1830 ਖ਼ਰੀਦ ਕੇਂਦਰਾਂ ਵਿੱਚ ਕੰਮ ਕਰਦੇ ਕਰੀਬ 10 ਲੱਖ ਮਜ਼ਦੂਰਾਂ ਨੂੰ ਹਰਿਆਣਾ ਦੇ ਮੁਕਾਬਲੇ ਮਿਲਦੀ ਨਿਗੂਣੀ ਮਜ਼ਦੂਰੀ ਕਾਰਨ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਕਾਮੇ ਨਾਰਾਜ਼ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ 19 ਮਹੀਨੇ ਪਹਿਲਾਂ ਘੱਟੋ-ਘੱਟ 25 ਫ਼ੀਸਦੀ ਮਜ਼ਦੂਰੀ ਵਧਾਉਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਅਮਲ ਨਾ ਹੋਣ ਕਾਰਨ ਮਜ਼ਦੂਰਾਂ ਵਿੱਚ ਵਿਆਪਕ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰੀ ਵਿੱਚ 25 ਫ਼ੀਸਦੀ ਵਾਧਾ ਨਾ ਕੀਤਾ ਗਿਆ ਤਾਂ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਦਾਣਾ ਮੰਡੀ ਰਾਏਕੋਟ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗਿਆਨੀ ਗੁਰਦਿਆਲ ਸਿੰਘ ਅਤੇ ਸਥਾਨਕ ਪ੍ਰਧਾਨ ਰਸ਼ਵੀਰ ਸਿੰਘ ਕਿਹਾ ਕਿ ਮੰਡੀਆਂ ਵਿੱਚ ਕੰਮ ਕਰਨ ਲਈ ਪੰਜਾਬ ਤੋਂ ਇਲਾਵਾ ਇੰਨੇ ਹੀ ਕਾਮੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਇੱਥੇ ਕੰਮ ਕਰਨ ਲਈ ਆਉਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਮਜ਼ਦੂਰੀ ਵਿੱਚ ਵਾਧਾ ਨਾ ਹੋਣ ਕਾਰਨ ਮੰਡੀਆਂ ਦੇ ਕਾਮੇ ਸੀਜ਼ਨ ਦੌਰਾਨ ਹੁਣ ਹਰਿਆਣਾ ਵੱਲ ਰੁਖ਼ ਕਰਨ ਲੱਗੇ ਹਨ ਕਿਉਂਕਿ ਪੰਜਾਬ ਨਾਲੋਂ ਪ੍ਰਤੀ ਬੋਰੀ ਕਰੀਬ ਡੇਢ ਰੁਪਇਆ ਵੱਧ ਮਜ਼ਦੂਰੀ ਮਿਲਦੀ ਹੈ। ਸੂਬਾ ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਹੁਣ ਤੱਕ ਤਿੰਨ ਸੀਜ਼ਨ ਬੀਤ ਗਏ ਹਨ, ਪਰ ਬਦਲਾਅ ਦਾ ਵਾਅਦਾ ਕਰ ਕੇ ਸੱਤਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਵਾਅਦਾ ਵਫ਼ਾ ਨਹੀਂ ਹੋਇਆ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਝੋਨੇ ਦੇ ਸੀਜ਼ਨ ਲਈ ਮਜ਼ਦੂਰੀ ਦੇ ਰੇਟਾਂ ਦੀ ਨਵੀਂ ਸੂਚੀ ਵਿੱਚ ਜੇਕਰ ਇਸ ਵਾਰ ਵੀ ਆਮ ਵਾਂਗ 15-20 ਪੈਸੇ ਦਾ ਵਾਧਾ ਕੀਤਾ ਗਿਆ ਤਾਂ ਮਜ਼ਦੂਰ ਯੂਨੀਅਨ ਸੂਬਾ ਪੱਧਰ ’ਤੇ ਮੰਡੀਆਂ ਦਾ ਬਾਈਕਾਟ ਕਰੇਗੀ।

Advertisement

Advertisement