For the best experience, open
https://m.punjabitribuneonline.com
on your mobile browser.
Advertisement

ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ

07:55 AM Jul 19, 2023 IST
ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 18 ਜੁਲਾਈ
ਸਥਾਨਕ ਦਾਣਾ ਮੰਡੀ ਵਿਚ ਕੱਲ੍ਹ ਦੇਰ ਰਾਤ ਕਰੰਟ ਲੱਗਣ ਨਾਲ ਮਜ਼ਦੂਰ ਰਾਮ ਸੰਜੀਵਨ (38) ਵਾਸੀ ਯੂਪੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਸੰਜੀਵਨ ਮਾਛੀਵਾੜਾ ਮੰਡੀ ਵਿੱਚ ਆੜ੍ਹਤੀ ਦੀ ਦੁਕਾਨ ’ਤੇ ਮੱਕੀ ਸਾਫ਼ ਕਰਨ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਦਾਣਾ ਮੰਡੀ ਵਿੱਚ ਲੱਗੇ ਵਾਟਰ ਕੂਲਰ ’ਤੇ ਪਾਣੀ ਪੀਣ ਗਿਆ ਤਾਂ ਉੱਥੋਂ ਉਸ ਨੂੰ ਕਰੰਟ ਲੱਗ ਗਿਆ। ਦੂਜੇ ਮਜ਼ਦੂਰਾਂ ਨੇ ਜਦੋਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਆਸਪਾਸ ਵੀ ਕਰੰਟ ਸੀ। ਬਿਜਲੀ ਦੀ ਤਾਰ ਕੱਟਣ ਤੋਂ ਬਾਅਦ ਜਦੋਂ ਰਾਮ ਸੰਜੀਵਨ ਦੀ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦਾਣਾ ਮੰਡੀ ਵਿਚ ਮੀਂਹ ਤੋਂ ਬਾਅਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਟਰ ਕੂਲਰ ਦੇ ਦੁਆਲੇ ਵੀ ਪਾਣੀ ਖੜ੍ਹਾ ਸੀ ਜਿਸ ਵਿੱਚ ਕਰੰਟ ਆ ਗਿਆ ਸੀ ਤੇ ਸੰਜੀਵਨ ਦੀ ਮੌਤ ਹੋ ਗਈ।

Advertisement

Advertisement
Tags :
Author Image

joginder kumar

View all posts

Advertisement
Advertisement
×